ਜੰਮੂ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ) ਨੇ ਅੱਜ ਭਾਵ ਬੁੱਧਵਾਰ ਨੂੰ ਵਪਾਰਕ ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਹੁਣ ਜਹਾਜ਼ਾਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਕੁਝ ਹੀ ਦੇਰ 'ਚ ਹਵਾਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਜੰਮੂ ਅਤੇ ਕਸ਼ਮੀਰ ਤੋਂ ਉਡਾਣਾਂ ਦੇ ਰੂਟ 'ਚ ਕੁਝ ਤਬਦੀਲੀ ਕੀਤੀ ਗਈ ਹੈ।ਏਅਰ ਇੰਡੀਆ ਨੇ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਵੀ ਬੰਦ ਕਰ ਦਿੱਤੀ ਹੈ। ਉਸ ਨੇ ਯੂਰਪ,ਅਮਰੀਕਾ ਅਤੇ ਖਾੜੀ ਦੇਸ਼ਾਂ ਲਈ ਉਡਾਣਾਂ ਦੇ ਰੂਟ 'ਚ ਬਦਲਾਅ ਕੀਤਾ ਹੈ।
ਡੀ. ਜੀ. ਸੀ. ਏ ਨੇ ਬੁੱਧਵਾਰ ਨੂੰ 'ਨੋਟਿਸ ਟੂ ਏਅਰਮੈਨ' (ਐੱਨ. ਓ. ਟੀ. ਏ. ਐੱਮ) ਜਾਰੀ ਕਰਦੇ ਹੋਏ ਕਿਹਾ ਸੀ ਕਿ ਸ਼੍ਰੀਨਗਰ, ਜੰਮੂ, ਲੇਹ, ਪਠਾਨਕੋਟ, ਅੰਮ੍ਰਿਤਸਰ, ਸ਼ਿਮਲਾ, ਕਾਂਗੜਾ, ਕੁੱਲੂ, ਮਨਾਲੀ ਅਤੇ ਪਿਥੌਰਾਗੜ ਹਵਾਈ ਅੱਡਿਆਂ 'ਤੇ ਜਹਾਜ਼ਾਂ ਦੀ ਆਵਾਜ਼ਾਈ 27 ਫਰਵਰੀ ਤੋਂ 29 ਮਈ ਤੱਕ ਬੰਦ ਰਹੇਗਾ। ਹਵਾਈ ਅੱਡਿਆਂ ਨੂੰ ਬੰਦ ਕਰਨ ਦਾ ਇਹ ਕਦਮ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵੱਧਦੇ ਤਣਾਅ ਤੋਂ ਬਾਅਦ ਚੁੱਕਿਆ ਗਿਆ ਸੀ।
ਪਾਕਿ ਦੀ ਫੌਜੀ ਤਾਕਤ ਭਾਰਤ ਦੇ ਮੁਕਾਬਲੇ ਅੱਧੀ ਵੀ ਨਹੀਂ
NEXT STORY