ਪੰਨਾ— ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਦੀ ਉਥਲੀ ਖਾਨਾਂ 'ਚੋਂ ਪ੍ਰਾਪਤ ਕੁੱਲ 190 ਨਗ ਹੀਰਿਆਂ ਦੀ ਨੀਲਾਮੀ ਸੁਰੱਖਿਆ ਵਿਵਸਥਾ ਦਰਮਿਆਨ ਇੱਥੇ ਹੀਰਾ ਅਧਿਕਾਰੀ ਦਫ਼ਤਰ ਮਹੇਂਦਰ ਭਵਨ 'ਚ ਕੀਤੀ ਜਾਵੇਗੀ। ਇਸ ਸੰਬੰਧ 'ਚ ਕਲੈਕਟਰ ਕਰਮਵੀਰ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਨੀਲਾਮੀ ਦਾ ਕੰਮ ਆਉਣ ਵਾਲੀ 20 ਜੂਨ ਤੋਂ ਸ਼ੁਰੂ ਹੋ ਕੇ ਕੁੱਲ ਹੀਰਿਆਂ ਦੀ ਨੀਲਾਮੀ ਪੂਰੀ ਹੋਣ ਤੱਕ ਸਰਕਾਰੀ ਛੁੱਟੀ ਨੂੰ ਛੱਡ ਕੇ ਚਾਲੂ ਰਹੇਗਾ। ਹਰ ਦਿਨ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਹੀਰਿਆਂ ਦਾ ਨਿਰੀਖਣ ਕੀਤਾ ਜਾਵੇਗਾ, ਉਸ ਤੋਂ ਬਾਅਦ ਉਨ੍ਹਾਂ ਦੀ ਬੋਲੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਨੀਲਾਮੀ 'ਚ ਉੱਜਵਲ, ਮੈਲੇ ਅਤੇ ਉਦਯੋਗਿਕ ਕਿਸਮ ਦੇ ਕਰੀਬ 190 ਹੀਰੇ ਜਿਨ੍ਹਾਂ ਦਾ ਕੁੱਲ ਭਾਰ ਲਗਭਗ 181.62 ਕੈਰੇਟ ਹਨ, ਰੱਖੇ ਜਾਣਗੇ। ਇਨ੍ਹਾਂ ਹੀਰਿਆਂ ਦੀ ਅਨੁਮਾਨਤ ਕੀਮਤ ਲਗਭਗ ਇਕ ਕਰੋੜ 7 ਲੱਖ 33 ਹਜ਼ਾਰ 338 ਰੁਪਏ ਹਨ। ਇਛੁੱਕ ਬੋਲੀਦਾਰ 5 ਹਜ਼ਾਰ ਰੁਪਏ ਦੀ ਅਮਾਨਤ ਰਾਸ਼ੀ ਜਮ੍ਹਾ ਕਰ ਕੇ ਬੋਲੀ 'ਚ ਹਿੱਸਾ ਲੈ ਸਕਦੇ ਹਨ। ਉੱਚੀ ਬੋਲੀ ਵਾਲੇ ਬੋਲੀਦਾਰ ਨੂੰ ਆਖਰੀ ਫੈਸਲੇ ਦੇ ਤੁਰੰਤ ਬਾਅਦ ਨੀਲਾਮੀ ਰਾਸ਼ੀ ਦਾ 20 ਫੀਸਦੀ ਤੁਰੰਤ ਜਮ੍ਹਾ ਕਰਵਾਉਣਾ ਹੋਵੇਗਾ। ਬਾਕੀ ਰਾਸ਼ੀ 30 ਦਿਨ 'ਚ ਜਮ੍ਹਾ ਕਰਨੀ ਜ਼ਰੂਰੀ ਹੋਵੇਗੀ।
ਉੱਤਰ ਭਾਰਤ 'ਚ ਤਾਪਮਾਨ 50 ਡਿਗਰੀ ਤੋਂ ਵੀ ਪਾਰ
NEXT STORY