ਸੂਰਤ (ਭਾਸ਼ਾ)- ਗੁਜਰਾਤ ਦੇ ਸੂਰਤ ਸ਼ਹਿਰ ਵਿਚ 5 ਲੋਕਾਂ ਨੇ ਬੰਦੂਕ ਦੇ ਜ਼ੋਰ ’ਤੇ ਇਕ ‘ਅੰਗੜੀਆ’ ਤੋਂ 5.5 ਕਰੋੜ ਰੁਪਏ ਕੀਮਤ ਦੇ ਹੀਰੇ ਉਦੋਂ ਲੁੱਟ ਲਏ ਜਦੋਂ ਉਨ੍ਹਾਂ ਨੂੰ ਵੈਨ ਵਿਚ ਰੱਖਿਆ ਜਾ ਰਿਹਾ ਸੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਗੜੀਆ ਦੇਸ਼ ਵਿਚ ਇਕ ਸਦੀ ਪੁਰਾਣੀ ਸਮਾਨਾਂਤਰ ਬੈਂਕਿੰਗ ਕੋਰੀਅਰ ਪ੍ਰਣਾਲੀ ਹੈ, ਜਿਸ ਰਾਹੀਂ ਇਕ ਗਾਹਕ ਤੋਂ ਦੂਜੇ ਗਾਹਕ ਤੱਕ ਕੀਮਤੀ ਵਸਤੂਆਂ ਅਤੇ ਨਕਦੀ ਪਹੁੰਚਾਈ ਜਾਂਦੀ ਹੈ।
ਇਹ ਵੀ ਪੜ੍ਹੋ : ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ ਅਤੇ ਪੁਲਸ ਨੇ ਲੁਟੇਰੇ ਗਿਰੋਹ ਦਾ ਲਗਭਗ 3 ਘੰਟੇ ਤੱਕ ਪਿੱਛਾ ਕੀਤਾ ਅਤੇ ਗੁਆਂਢੀ ਜ਼ਿਲ੍ਹੇ ਵਲਸਾਡ ਤੋਂ ਉਨ੍ਹਾਂ ਨੂੰ ਫੜ ਲਿਆ। ਏ. ਸੀ. ਪੀ. ਭਗਤੀ ਠਾਕੁਰ ਨੇ ਦੱਸਿਆ ਅੰਗੜੀਆ ਤੋਂ ਲੁੱਟੇ ਗਏ ਹੀਰਿਆਂ ਦੀ ਕੀਮਤ ਲਗਭਗ 5.5 ਕਰੋੜ ਰੁਪਏ ਸੀ ਅਤੇ ਇਸ ਸੰਬਧੀ 5 ਲੋਕਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ 2 ‘ਅੰਗੜੀਆ ਪੇਢੀ’ ਦੇ ਹੀਰੇ ਨਾਲ ਭਰੇ 5 ਬੈਗ ਲੈ ਕੇ ਫਰਾਰ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟਿਸ਼ ਮੀਡੀਆ ਨੇ ਕੀਤੀ PM ਮੋਦੀ ਸਰਕਾਰ ਦੇ ਵਿਕਾਸ ਕੰਮਾਂ ਦੀ ਤਾਰੀਫ਼
NEXT STORY