ਨੈਸ਼ਨਲ ਡੈਸਕ : ਸਾਈਬਰ ਅਪਰਾਧਾਂ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਸਾਈਬਰ ਅਪਰਾਧੀ ਵੱਖ-ਵੱਖ ਪੈਟਰਨਾਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਨੋਇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਡਾਕਟਰ ਨੂੰ ਸਾਈਬਰ ਅਪਰਾਧੀਆਂ ਨੇ ਨਿਸ਼ਾਨਾ ਬਣਾਇਆ। ਸਾਈਬਰ ਅਪਰਾਧੀਆਂ ਨੇ ਪੋਰਨ ਵੀਡੀਓ ਸ਼ੇਅਰ ਕਰਨ ਦੇ ਦੋਸ਼ ਵਿਚ ਮਹਿਲਾ ਡਾਕਟਰ ਨੂੰ ਡਿਜੀਟਲ ਅਰੈਸਟ ਕੀਤਾ। ਫਿਰ ਮਹਿਲਾ ਡਾਕਟਰ ਦੇ ਖਾਤੇ 'ਚੋਂ ਕਰੀਬ 60 ਲੱਖ ਰੁਪਏ ਕਢਵਾ ਲਏ ਗਏ, ਪੀੜਤਾ ਨੇ ਨੋਇਡਾ ਦੇ ਸਾਈਬਰ ਕ੍ਰਾਈਮ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ।
ਜਾਣਕਾਰੀ ਅਨੁਸਾਰ 40 ਸਾਲਾ ਡਾ: ਪੂਜਾ ਗੋਇਲ ਗਾਇਨੀਕੋਲੋਜਿਸਟ ਹੈ, 13 ਜੁਲਾਈ ਨੂੰ ਡਾ: ਪੂਜਾ ਨੂੰ ਮੋਬਾਈਲ ਨੰਬਰ 7827036104 'ਤੇ ਫ਼ੋਨ ਆਇਆ, ਜਿਸ 'ਚ ਕਿਹਾ ਗਿਆ ਸੀ ਕਿ ਉਹ ਟਰਾਈ ਤੋਂ ਗੱਲ ਕਰ ਰਹੇ ਹਨ ਤੇ ਡਾ: ਪੂਜਾ ਨੂੰ ਤਿਲਕ ਨਗਰ ਪੁਲਸ ਸਟੇਸ਼ਨ ਮੁੰਬਈ ਨਾਲ ਜੋੜ ਦਿੱਤਾ। ਇਸ ਤੋਂ ਬਾਅਦ ਡਾਕਟਰ ਪੂਜਾ ਨੂੰ ਦੱਸਿਆ ਗਿਆ ਕਿ ਉਸ ਦੇ ਖਿਲਾਫ ਅਸ਼ਲੀਲ ਵੀਡੀਓ ਸ਼ੇਅਰ ਕਰਨ ਦੇ ਦੋਸ਼ 'ਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਨਾਂ ਮਨੀ ਲਾਂਡਰਿੰਗ ਮਾਮਲੇ ਵਿਚ ਨਰੇਸ਼ ਗੋਇਲ ਨਾਂ ਦੇ ਵਿਅਕਤੀ ਨਾਲ ਵੀ ਜੁੜਿਆ ਹੈ। ਦੋਸ਼ੀਆਂ ਨੇ ਡਾ: ਪੂਜਾ ਦੇ ਪਰਿਵਾਰ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ ਤੇ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਨ ਦੀ ਗੱਲ ਕਹਿ ਕੇ ਡਰਾਇਆ|
ਮਹਿਲਾ ਡਾਕਟਰ ਨੂੰ ਦੋ ਦਿਨ ਕੀਤਾ ਡਿਜੀਟਲ ਅਰੈਸਟ
ਮੁਲਜ਼ਮਾਂ ਨੇ ਡਾਕਟਰ ਪੂਜਾ ਨੂੰ ਕਿਹਾ ਕਿ ਜੇਕਰ ਉਹ ਇਸ ਸਭ ਤੋਂ ਬਾਹਰ ਆਉਣਾ ਚਾਹੁੰਦੀ ਹੈ ਤਾਂ ਉਸ ਦੇ ਸਾਰੇ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦੇਵੇ। ਡਰ ਦੇ ਮਾਰੇ ਉਨ੍ਹਾਂ ਨੇ 59 ਲੱਖ 54 ਹਜ਼ਾਰ ਰੁਪਏ ਸਾਈਬਰ ਠੱਗਾਂ ਨੂੰ ਟਰਾਂਸਫਰ ਕਰ ਦਿੱਤੇ। ਸਾਰਾ ਪੈਸਾ ਡਾ. ਪੂਜਾ ਦੇ ਐੱਸਬੀਆਈ ਖਾਤੇ ਤੋਂ 2 ਦਿਨਾਂ ਵਿੱਚ ਯਾਨੀ 15 ਜੁਲਾਈ ਤੋਂ 16 ਜੁਲਾਈ ਦਰਮਿਆਨ ਪੈਸੇ ਟਰਾਂਸਫਰ ਕੀਤੇ ਗਏ।
ਵੱਖ-ਵੱਖ ਬੈਂਕ ਖਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ
ਡਾ: ਪੂਜਾ ਦੀ ਸ਼ਿਕਾਇਤ ਦੇ ਅਨੁਸਾਰ 15 ਜੁਲਾਈ ਨੂੰ 49 ਲੱਖ 54 ਹਜ਼ਾਰ ਰੁਪਏ ਦੀ ਰਕਮ ਬਜਰੰਗ ਐਂਟਰਪ੍ਰਾਈਜ਼, ਇੰਡਸਇੰਡ ਬੈਂਕ, ਖਾਤਾ ਨੰਬਰ: 259081851397, ਆਈਐੱਫਐੱਸਸੀ ਕੋਡ: INDB0000666, ਅਹਿਮਦਾਬਾਦ ਵਿੱਚ ਟਰਾਂਸਫਰ ਕੀਤੀ ਗਈ ਸੀ। 16 ਜੁਲਾਈ ਨੂੰ, 10 ਲੱਖ ਰੁਪਏ ਨਾਇਰਾ ਇੰਟਰਪ੍ਰਾਈਜਿਜ਼, ਆਈਸੀਆਈਸੀਆਈ ਬੈਂਕ, ਖਾਤਾ ਨੰਬਰ: 134805002273, ਆਈਐੱਫਐੱਸਸੀ ਕੋਡ: ਆਈਸੀਆਈਸੀਆਈ 0001348, ਰਾਏਪੁਰ ਦੇ ਨਾਮ 'ਤੇ ਟ੍ਰਾਂਸਫਰ ਕੀਤੇ ਗਏ ਸਨ।
ਸਾਈਬਰ ਅਪਰਾਧੀਆਂ ਨੇ ਮਹਿਲਾ ਡਾਕਟਰ ਤੋਂ 60 ਲੱਖ ਰੁਪਏ ਲੁੱਟੇ
ਡਾ: ਪੂਜਾ ਗੋਇਲ ਦੀ ਸ਼ਿਕਾਇਤ ਅਨੁਸਾਰ ਸਾਈਬਰ ਠੱਗਾਂ ਨੇ ਉਸ ਨੂੰ ਲਗਾਤਾਰ ਵੀਡੀਓ ਵਟਸਐਪ ਕਾਲਾਂ 'ਤੇ ਰਹਿਣ ਲਈ ਮਜਬੂਰ ਕੀਤਾ। ਇਸ ਮਾਮਲੇ 'ਤੇ ਏ.ਸੀ.ਪੀ ਸਾਈਬਰ ਕ੍ਰਾਈਮ ਵਿਵੇਕ ਰੰਜਨ ਰਾਏ ਨੇ ਦੱਸਿਆ ਕਿ ਇਕ ਔਰਤ ਦਾ ਫੋਨ ਆਇਆ ਸੀ। ਦੋਸ਼ੀ ਨੇ ਆਪਣੀ ਪਛਾਣ ਟਰਾਈ ਦੇ ਤੌਰ 'ਤੇ ਦੱਸੀ ਅਤੇ ਕਾਲ ਨੂੰ ਤਿਲਕ ਨਗਰ ਮੁੰਬਈ ਪੁਲਸ ਸਟੇਸ਼ਨ ਨੂੰ ਟ੍ਰਾਂਸਫਰ ਕਰਨ ਲਈ ਕਿਹਾ। ਔਰਤ ਨੂੰ ਪੋਰਨ ਵੀਡੀਓ ਸਰਕੂਲੇਸ਼ਨ ਅਤੇ ਮਨੀ ਲਾਂਡਰਿੰਗ ਬਾਰੇ ਵੀ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਖਾਤੇ ਤੋਂ ਪੈਸੇ ਟਰਾਂਸਫਰ ਕੀਤੇ ਗਏ ਸਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਸਤੇਂਦਰ ਜੈਨ ਦੀ ਪਟੀਸ਼ਨ 'ਤੇ ਈਡੀ ਤੋਂ ਮੰਗਿਆ ਜਵਾਬ
NEXT STORY