ਨੈਸ਼ਨਲ ਡੈਸਕ : ਫਿਲਮ ਨਿਰਦੇਸ਼ਕ ਸਨੋਜ ਮਿਸ਼ਰਾ ਦੀ ਸ਼ਿਕਾਇਤ 'ਤੇ ਮੁੰਬਈ 'ਚ ਇਕ ਯੂ-ਟਿਊਬ ਚੈਨਲ ਦੇ ਮਾਲਕ ਸਮੇਤ ਪੰਜ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮਿਸ਼ਰਾ ਨੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ 'ਮਹਾਕੁੰਭ ਵਾਇਰਲ ਗਰਲ' ਮੋਨਾਲੀਸਾ ਭੌਂਸਲੇ ਨਾਲ ਆਪਣੀ ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਫ. ਆਈ. ਆਰ. ਉਪਨਗਰੀ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸੀ, ਜਿੱਥੇ ਮਿਸ਼ਰਾ ਨੇ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਹਾਲ ਹੀ 'ਚ ਮਿਸ਼ਰਾ ਨੇ ਮਾਲਾ ਵੇਚਣ ਵਾਲੀ ਮੋਨਾਲੀਸਾ ਨਾਲ 'ਦਿ ਡਾਇਰੀ ਆਫ ਮਨੀਪੁਰ' ਨਾਂ ਦੀ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਮੋਨਾਲੀਸਾ ਪ੍ਰਯਾਗਰਾਜ ਵਿੱਚ ਮਹਾਕੁੰਭ ਮੇਲੇ ਵਿੱਚ ਆਪਣੀ ਆਕਰਸ਼ਕ ਮੌਜੂਦਗੀ ਨਾਲ ਚਰਚਾ ਵਿੱਚ ਆਈ ਸੀ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਪਹੁੰਚੀ ਮਹਾਕੁੰਭ, ਪਤੀ ਆਨੰਦ ਪੀਰਾਮਲ ਨਾਲ ਸੰਗਮ 'ਚ ਲਾਈ ਆਸਥਾ ਦੀ ਡੁਬਕੀ
ਅੰਬੋਲੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਮੁਤਾਬਕ ਸ਼ਿਕਾਇਤ 'ਚ ਨਾਮਜ਼ਦ ਪੰਜ ਲੋਕਾਂ ਨੇ ਮਿਸ਼ਰਾ 'ਤੇ ਫਿਲਮ ਦੇ ਬਜਟ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਦਾਅਵਾ ਕੀਤਾ ਕਿ ਮਿਸ਼ਰਾ ਦੁਆਰਾ ਨਿਰਦੇਸ਼ਿਤ ਕੋਈ ਵੀ ਫਿਲਮ ਅੱਜ ਤੱਕ ਰਿਲੀਜ਼ ਨਹੀਂ ਹੋਈ ਅਤੇ ਉਹ 16 ਸਾਲਾ ਮੋਨਾਲੀਸਾ ਦੇ ਕਰੀਅਰ ਨੂੰ "ਬਰਬਾਦ" ਕਰ ਦੇਵੇਗਾ। ਮਿਸ਼ਰਾ ਨੇ ਪੰਜਾਂ ਵਿਅਕਤੀਆਂ ਵੱਲੋਂ ਲਾਏ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੇ ਉਸ ਦਾ ਅਕਸ ਖ਼ਰਾਬ ਕਰਨ ਲਈ ਇੱਕ ਗਰੁੱਪ ਬਣਾਇਆ ਹੈ।
ਉਨ੍ਹਾਂ ਕਿਹਾ, "ਇਹ ਲੋਕ ਜਾਣਬੁੱਝ ਕੇ ਮੇਰੇ ਖਿਲਾਫ ਝੂਠੀਆਂ ਅਤੇ ਗਲਤ ਖਬਰਾਂ ਫੈਲਾ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਮੋਨਾਲੀਸਾ ਦੀ ਫਿਲਮ 'ਦਿ ਡਾਇਰੀ ਆਫ ਮਨੀਪੁਰ' ਬਣੇ।" ਅਧਿਕਾਰੀ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੀਡੀਓ ਕਾਲ 'ਤੇ ਸੀ ਪਤੀ, ਪਤਨੀ ਨੇ ਮੋਬਾਈਲ ਫੋਨ ਨੂੰ ਹੀ ਲਗਵਾ ਦਿੱਤੀ ਸੰਗਮ 'ਚ ਡੁਬਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਦਿੱਲੀ ਦੀ ਸੀਐੱਮ ਰੇਖਾ ਗੁਪਤਾ ਦੇ ਫੇਕ ਅਕਾਊਂਟ ਤੋਂ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪੋਸਟ
NEXT STORY