ਬੈਂਗਲੁਰੂ (ਭਾਸ਼ਾ)- ਕਰਨਾਟਕ ਹਾਈ ਕੋਰਟ ਨੇ 75 ਫੀਸਦੀ ਅਪਾਹਜ ਵਿਅਕਤੀ ਨੂੰ ਉਸ ਤੋਂ ਵੱਖ ਰਹਿ ਰਹੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਮਜ਼ਬੂਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਜਾਂ ਜੁਰਮਾਨਾ ਲਾਉਣ ਦੀ ਮੰਗ ਕਰਨ ਵਾਲੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।
ਜਸਟਿਸ ਐੱਮ. ਨਾਗਪ੍ਰਸੰਨਾ ਦੀ ਸਿੰਗਲ ਬੈਂਚ ਨੇ ਪੁਰਸ਼ ਦੀਆਂ ਸਰੀਰਕ ਕਮੀਆਂ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘ਪਤੀ ਤੋਂ ਰੁਜ਼ਗਾਰ ਦੀ ਉਮੀਦ ਕਰਨਾ ਅਵਿਵਹਾਰਕ ਹੈ ਕਿ ਉਹ ਰੱਖ-ਰਖਾਅ ਦੇ ਖਰਚੇ ਦਾ ਭੁਗਤਾਨ ਕਰੇ ਕਿਉਂਕਿ ਪਤੀ ਬੈਸਾਖੀਆਂ ਦੇ ਸਹਾਰੇ ਚੱਲਦਾ ਹੈ। ਵਿਵਾਦ ਕਾਰਨ ਪਤੀ ਨੇ ਤਲਾਕ ਲਈ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਇਆ ਕਿ ਪਤਨੀ ਨੇ ਉਸ ਨੂੰ ਆਪਣੀ ਮਰਜ਼ੀ ਨਾਲ ਛੱਡ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਿਵ-ਇਨ 'ਚ ਰਹਿ ਰਹੇ ਯੂਟਿਊਬਰ ਜੋੜੇ ਨੇ ਚੁੱਕਿਆ ਖ਼ੌਫਨਾਕ ਕਦਮ, ਵੇਖ ਲੋਕਾਂ ਦੇ ਉੱਡੇ ਹੋਸ਼
NEXT STORY