ਕਾਠਮੰਡੂ- ਕਾਠਮੰਡੂ-ਰੈਕਸੋਲ ਰੇਲ ਮਾਰਗ ਦੀ ਵਿਸਥਾਰਥ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਤਿਆਰ ਕਰਨ ਲਈ ਭਾਰਤ ਦੇ ਪ੍ਰਸਤਾਵ 'ਤੇ ਨੇਪਾਲ ਸਰਕਾਰ ਨੇ ਵੱਖ-ਵੱਖ ਪੱਖਾਂ ਤੋਂ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਨੇਪਾਲੀ ਵਿਦੇਸ਼ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਅਧਿਐਨ ਕਰਾਉਣ ਲਈ ਸੁਝਾਅ ਮੰਗਣ ਅਤੇ ਅੱਗੇ ਦੇ ਵਿਚਾਰ ਲਈ ਇਹ ਪ੍ਰਸਤਾਵ ਸਿਹਤ ਮੰਤਰਾਲੇ ਅਤੇ ਕੋਵਿਡ-19 ਸੰਕਟ ਪ੍ਰਬੰਧਨ ਕੇਂਦਰ ਨੂੰ ਸੌਂਪਿਆ ਗਿਆ ਹੈ। ਭਾਰਤ ਸਰਕਾਰ ਨੇ ਇਹ ਪ੍ਰਸਤਾਵ ਪਿਛਲੇ ਮਹੀਨੇ ਭੇਜਿਆ ਸੀ। ਪ੍ਰਾਜੈਕਟ ਦੀ ਡੀ. ਪੀ. ਆਰ. ਤਿਆਰ ਕਰਨ ਲਈ ਕੋਂਕਣ ਰੇਲਵੇ ਕਾਰਪੋਰੇਸ਼ਨ ਦਾ ਨਾਂ ਪ੍ਰਸਤਾਵਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 30-31 ਅਗਸਤ, 2018 ਨੂੰ ਕਾਠਮੰਡੂ ਵਿਚ ਹੋਏ ਚੌਥੇ ਬਮਿਸਟੇਕ ਸੰਮੇਲਨ ਦੌਰਾਨ ਨੇਪਾਲੀ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਇਸ ਇੱਛਾ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ ਸਨ। 219 ਕਿਲੋਮੀਟਰ ਦਾ ਕਾਠਮੰਡੂ-ਰੈਕਸੋਲ ਇਲੈਕਟ੍ਰਿਕ ਰੇਲਮਾਰਗ ਡਬਲ ਟ੍ਰੈਕ ਅਤੇ 135.87 ਕਿਲੋਮੀਟਰ ਮਾਰਗ ਸਿੰਗਲ ਟ੍ਰੈਕ ਦਾ ਹੋਵੇਗਾ। ਇਸ ਰੇਲ ਮਾਰਗ ਲਈ 892 ਹੈਕਟੇਅਰ ਜ਼ਮੀਨ ਦੀ ਜ਼ਰੂਰਤ ਹੋਵੇਗੀ ਜਦਕਿ ਇਸ 'ਤੇ 13 ਰੇਲਵੇ ਸਟੇਸ਼ਨ ਅਤੇ 39 ਸੁਰੰਗਾਂ ਹਨ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਸਟ੍ਰੇਲੀਆਈ ਹਮਰੁਤਬਾ ਨਾਲ ਕੀਤੀ ਮੀਟਿੰਗ
NEXT STORY