ਨੈਸ਼ਨਲ ਡੈਸਕ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਤੇਲੰਗਾਨਾ ਦੇ ਹੈਦਰਾਬਾਦ ਪਹੁੰਚੇ। ਇੱਥੇ ਉਨ੍ਹਾਂ ਨੇ ਸੱਤਾਧਾਰੀ ਭਾਰਤੀ ਰਾਸ਼ਟਰੀ ਸਮਿਤੀ (ਬੀਆਰਐੱਸ) ਅਤੇ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਕੇਸੀਆਰ (ਚੰਦਰਸ਼ੇਖਰ ਰਾਓ) ਸਰਕਾਰ ਅਤੇ ਕਾਂਗਰਸ ਨੂੰ 'ਪੱਛੜਾ ਵਰਗ ਵਿਰੋਧੀ' ਦੱਸਿਆ। ਪੀਐੱਮ ਨੇ ਅੱਗੇ ਕਿਹਾ ਕਿ ਦੋਵਾਂ ਪਾਰਟੀਆਂ ਵਿੱਚ ਤਿੰਨ ਚੀਜ਼ਾਂ ਸਮਾਨ ਹਨ। ਇਨ੍ਹਾਂ 'ਚ ਵੰਸ਼ਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਸ਼ਾਮਲ ਹਨ।
ਇਹ ਵੀ ਪੜ੍ਹੋ : ਕਦੋਂ ਸ਼ੁਰੂ ਹੋਵੇਗੀ ਦੂਸਰੀ ਭਾਰਤ ਜੋੜੋ ਯਾਤਰਾ, ਇਸ ਵਾਰ ਕੀ ਵੱਖਰਾ ਕਰਨਗੇ ਕਾਂਗਰਸ ਨੇਤਾ ਰਾਹੁਲ ਗਾਂਧੀ?
ਪ੍ਰਧਾਨ ਮੰਤਰੀ ਇੱਥੇ ਬੀਸੀ ਆਤਮਾ ਗੌਰਵ ਸਭਾ (ਪੱਛੜਾ ਵਰਗ ਸਵਾਭਿਮਾਨ ਮੀਟਿੰਗ) ਵਿੱਚ ਹਿੱਸਾ ਲੈਣ ਐੱਲਬੀ ਸਟੇਡੀਅਮ ਪਹੁੰਚੇ ਸਨ। ਪੀਐੱਮ ਨੇ ਕਿਹਾ ਕਿ ਲੋਕ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਛੜਾ ਵਰਗ ਵਿਰੋਧੀ ਸਰਕਾਰ ਦਾ ਤਖਤਾ ਪਲਟ ਦੇਣਗੇ।
ਪ੍ਰਧਾਨ ਮੰਤਰੀ ਨੇ ਅੱਗੇ ਦੋਸ਼ ਲਾਇਆ ਕਿ ਕਾਂਗਰਸ ਅਤੇ ਬੀਆਰਐੱਸ ਦੋਵੇਂ ਹੀ ਵੰਸ਼ਵਾਦੀ ਹਨ। ਇਹ ਲੋਕ ਕਦੇ ਵੀ ਕਿਸੇ ਪੱਛੜੇ ਵਰਗ ਦੇ ਨੇਤਾ ਨੂੰ ਤੇਲੰਗਾਨਾ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਪੀਐੱਮ ਨੇ ਕਿਹਾ, ''ਕਾਂਗਰਸ ਬੀਆਰਐੱਸ ਦੀ 'ਸੀ' ਟੀਮ ਹੈ ਅਤੇ ਦੋਵਾਂ ਦਾ ਡੀਐੱਨਏ ਇਕੋ ਹੀ ਹੈ। ਦੋਵੇਂ ਇਕੋ ਸਿੱਕੇ ਦੇ 2 ਪਹਿਲੂ ਹਨ।
ਇਹ ਵੀ ਪੜ੍ਹੋ : ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ ਬੁਰੇ ਫਸੇ ਐਲਵਿਸ਼ ਯਾਦਵ, ਪੁਲਸ ਨੇ ਭੇਜਿਆ ਨੋਟਿਸ
ਪੀਐੱਮ ਮੋਦੀ ਨੇ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਘੁਟਾਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੀਆਂ ਤਾਰਾਂ ਬੀਆਰਐੱਸ ਨਾਲ ਵੀ ਜੁੜੀਆਂ ਹੋਈਆਂ ਹਨ। ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਪੀਐੱਮ ਨੇ ਕਿਹਾ ਕਿ ਜਿਨ੍ਹਾਂ ਨੇ ਜਨਤਾ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਸਭ ਕੁਝ ਵਾਪਸ ਕਰਨਾ ਪਵੇਗਾ, ਇਹ ਮੋਦੀ ਦੀ ਗਾਰੰਟੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਣੇ 3 ਸੂਬਿਆਂ 'ਚ NIA ਦੀ ਛਾਪੇਮਾਰੀ, 8 ਥਾਵਾਂ ਦੀ ਲਈ ਤਲਾਸ਼ੀ
NEXT STORY