ਨੈਸ਼ਨਲ ਡੈਸਕ : 5 ਸੂਬਿਆਂ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਅਤੇ ਉਨ੍ਹਾਂ ਸੂਬਿਆਂ 'ਚ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਇਕ ਵਾਰ ਫਿਰ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਦਰਅਸਲ, ਮਈ 2024 'ਚ ਜਾਂ ਇਸ ਪਹਿਲਾਂ ਕਿਸੇ ਵੀ ਸਮੇਂ ਲੋਕ ਸਭਾ ਚੋਣਾਂ ਹੋ ਸਕਦੀਆਂ ਹਨ। ਕਾਂਗਰਸ ਪੈਦਲ ਯਾਤਰਾ ਰਾਹੀਂ ਆਮ ਜਨਤਾ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੀ ਹੈ ਅਤੇ ਇਹੀ ਵਜ੍ਹਾ ਹੈ ਕਿ ਪਾਰਟੀ ਭਾਰਤ ਜੋੜੋ ਯਾਤਰਾ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੀ ਹੈ। ਖ਼ਬਰਾਂ ਮੁਤਾਬਕ ਕਾਂਗਰਸ ਪਾਰਟੀ ਦਸੰਬਰ 2023 ਤੋਂ ਫਰਵਰੀ 2024 ਦਰਮਿਆਨ ਕਿਸੇ ਵੀ ਸਮੇਂ ਇਸ ਯਾਤਰਾ ਦਾ ਆਯੋਜਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ 7 ਸਤੰਬਰ 2022 ਨੂੰ ਕੰਨਿਆਕੁਮਾਰੀ ਤੋਂ ਕੀਤੀ ਸੀ ਅਤੇ 30 ਜਨਵਰੀ 2023 ਨੂੰ ਕਸ਼ਮੀਰ 'ਚ ਇਸ ਦੀ ਸਮਾਪਤੀ ਕੀਤੀ ਸੀ।
ਇਹ ਵੀ ਪੜ੍ਹੋ : ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ
ਭਾਰਤ ਜੋੜੋ ਯਾਤਰਾ ਸਭ ਤੋਂ ਲੰਬੀ ਪੈਦਲ ਯਾਤਰਾ
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਾਂਗਰਸ ਆਗੂ ਰਾਹੁਲ ਗਾਂਧੀ ਕਰਨਗੇ। ਭਾਰਤ ਜੋੜੋ ਯਾਤਰਾ 2.0 'ਚ ਪੈਦਲ ਚੱਲਣ ਦੇ ਨਾਲ-ਨਾਲ ਵਾਹਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਪਹਿਲੀ ਭਾਰਤ ਜੋੜੋ ਯਾਤਰਾ ਵਿੱਚ 4,080 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਇਹ ਯਾਤਰਾ 36 ਦਿਨਾਂ ਤੱਕ ਚੱਲੀ ਸੀ। ਇਸ ਯਾਤਰਾ ਵਿੱਚ ਭਾਰਤ ਜੋੜੋ ਯਾਤਰਾ ਦਾ ਕਾਫ਼ਲਾ 12 ਸੂਬਿਆਂ ਦੇ 75 ਜ਼ਿਲ੍ਹਿਆਂ 'ਚੋਂ ਲੰਘਿਆ ਸੀ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨੂੰ ਜਨਤਾ, ਕਾਂਗਰਸੀ ਆਗੂਆਂ ਅਤੇ ਸਮਰਥਕਾਂ ਦਾ ਜ਼ੋਰਦਾਰ ਸਮਰਥਨ ਮਿਲਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਰਾਲੀ ਨੂੰ ਅੱਗ ਲਾਉਣੀ ਮਹਿੰਗੀ ਪਈ, ਗੁਆਉਣੀ ਪਈ ਨੰਬਰਦਾਰੀ
ਕਾਂਗਰਸ ਪਾਰਟੀ ਨੇ ਇਸ ਸਾਲ ਸਤੰਬਰ ਵਿੱਚ ਕਿਹਾ ਸੀ ਕਿ ਭਾਰਤ ਜੋੜੋ ਯਾਤਰਾ ਫਿਰ ਤੋਂ ਵਿਚਾਰ ਅਧੀਨ ਹੈ। ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਕੁਝ ਮੈਂਬਰਾਂ ਨੇ ਪਹਿਲੀ ਯਾਤਰਾ 'ਚ ਦੇਸ਼ ਦੇ ਖੁੰਝ ਗਏ ਪੂਰਬੀ ਹਿੱਸੇ ਤੋਂ ਪੱਛਮ ਵੱਲ ਜਾਣ ਦੀ ਬੇਨਤੀ ਕੀਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਾਂਗਰਸ ਭਾਰਤ ਜੋੜੋ ਯਾਤਰਾ ਦਾ ਦੂਸਰਾ ਪੜਾਅ ਸ਼ੁਰੂ ਕਰਨ ਲਈ ਕੋਈ ਯੋਜਨਾ ਬਣਾ ਰਹੀ ਹੈ? ਇਸ ਸਵਾਲ ਦੇ ਜਵਾਬ 'ਚ ਚਿਦਾਂਬਰਮ ਨੇ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ
NEXT STORY