ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕੋਲਕਾਤਾ 'ਚ ਮੌਲਾਲੀ ਤੋਂ ਡੋਰੀਨਾ ਚੌਰਾਹੇ ਤਕ ਇਕ ਵਿਰੋਧ ਰੈਲੀ ਦੀ ਅਗਵਾਈ ਕੀਤੀ, ਜਿਸ ਵਿਚ ਉਸ ਮਹਿਲਾ ਡਾਕਟਰ ਲਈ ਨਿਆਂ ਦੀ ਮੰਗ ਕੀਤੀ ਗਈ ਜਿਸ ਦਾ ਪਿਛਲੇ ਹਫਤੇ ਇਕ ਸਰਕਾਰੀ ਹਸਪਤਾਲ 'ਚ ਕਥਿਤ ਤੌਰ 'ਚੇ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਬੈਨਰਜੀ ਦੇ ਨਾਲ ਆਏ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਨਾਅਰੇ ਲਗਾਏ।
ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੱਚ ਸਾਹਮਣੇ ਆਏ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਫੈਲਿਆਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੱਬੇਪੱਖੀਆਂ ਅਤੇ ਭਾਜਪਾ ਦੇ ਗਠਜੋੜ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਫਰਜ਼ੀ ਖਬਰਾਂ ਪ੍ਰਸਾਰਿਤ ਕਰਕੇ ਸਚਾਈ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟ੍ਰੇਨੀ ਮਹਿਲਾ ਡਾਕਟਰ ਦੇ ਨਾਲ 9 ਅਗਸਤ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਰੂਪ 'ਚ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਅਗਲੇ ਦਿਨ ਅਪਰਾਧ ਦੇ ਸਿਲਸਿਲੇ 'ਚ ਇਕ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ ਗਿਆ।
ਵੀਰਵਾਰ ਤੜਕੇ ਕਰੀਬ 40 ਲੋਕਾਂ ਦੇ ਇਕ ਸਮੂਹ ਨੇ ਹਸਪਤਾਲ 'ਚ ਦਾਖਲ ਹੋ ਕੇ ਐਮਰਜੈਂਸੀ ਵਿਭਾਗ, ਨਰਸਿੰਗ ਯੂਨਿਟ ਅਤੇ ਦਵਾਈ ਸਟੋਰ 'ਚ ਭੰਨ-ਤੋੜ ਕੀਤੀ। ਭੀੜ ਨੇ ਸਰਕਾਰੀ ਹਸਪਤਾਲ 'ਚ ਸੀ.ਸੀ.ਟੀ.ਵੀ. ਕੈਮਰੇ ਵੀ ਤੋੜ ਦਿੱਤੇ ਅਤੇ ਉਸ ਮੰਚ 'ਤੇ ਵੀ ਭੰਨ-ਤੋੜ ਕੀਤੀ, ਜਿੱਥੇ ਜੂਨੀਅਰ ਡਾਕਟਰ ਇਕ ਮਹਿਲਾ ਡਾਕਟਰ ਦੇ ਕਥਿਤ ਜਬਰ-ਜ਼ਿਨਾਹ ਅਤੇ ਕਤਲ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਅਤੇ ਕਾਰਜਸਥਲ 'ਤੇ ਸੁਰੱਖਿਆ ਦੀ ਮੰਗ ਕਰ ਰਹੇ ਸਨ।
ਕਮਰੇ 'ਚ ਕਾਂਸਟੇਬਲ ਨਾਲ ਬੰਦ ਸੀ ਪਤਨੀ ਤੇ ਉੱਤੋਂ ਆ ਗਿਆ ਪਤੀ, ਫਿਰ...
NEXT STORY