ਮੁੰਬਈ- ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ 'ਚ ਫਰਜ਼ੀ ਕੋਰੋਨਾ ਟੀਕਾਕਰਨ ਕੈਂਪਾਂ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਨੂੰ ਅਜਿਹੇ ਮਾਮਲਿਆਂ 'ਚ ਸ਼ਾਮਲ 'ਵੱਡੀ ਮੱਛੀ' ਦੀ ਪਛਾਣ ਕਰਨੀ ਚਾਹੀਦੀ ਅਤੇ ਉਨ੍ਹਾਂ ਨੂੰ ਨਹੀਂ ਛੱਡਣਾ ਚਾਹੀਦਾ। ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜੱਜ ਜੀ.ਐੱਸ. ਕੁਲਕਰਨੀ ਦੀ ਬੈਂਚ ਨੇ ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਨੂੰ ਵੀ ਨਿਰਦੇਸ਼ ਦਿੱਤਾ ਕਿ ਉਹ ਅਦਾਲਤ ਨੂੰ ਉਨ੍ਹਾਂ ਕਦਮਾਂ ਬਾਰੇ ਸੂਚਿਤ ਕਰੇ, ਜੋ ਨਗਰ ਬਾਡੀ ਨੇ ਐਂਟੀਬਾਡੀ ਲਈ ਅਜਿਹੇ ਕੈਂਪਾਂ ਵਲੋਂ ਠਗੇ ਗਏ ਲੋਕਾਂ ਅਤੇ ਨਕਲੀ ਟੀਕੇ ਕਾਰਨ ਉਨ੍ਹਾਂ ਦੀ ਸਿਹਤ 'ਤੇ ਕਿਸੇ ਵੀ ਪ੍ਰਤੀਕੂਲ ਪ੍ਰਭਾਵ ਦੀ ਜਾਂਚ ਲਈ ਪ੍ਰਸਤਾਵਿਤ ਕੀਤੇ ਹਨ। ਅਦਾਲਤ ਨੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦੀ ਨਾਗਰਿਕਾਂ ਤੱਕ ਪਹੁੰਚ ਵਧਾਉਣ 'ਤੇ ਕਈ ਜਨਹਿੱਤ ਪਟੀਸ਼ਨਾਂ (ਪੀ.ਆਈ.ਐੱਲ.) 'ਤੇ ਸੁਣਵਾਈ ਕਰ ਰਹੀ ਸੀ।
ਇਹ ਵੀ ਪੜ੍ਹੋ : ਰਾਸ਼ਟਰਪਤੀ ਰਾਮਨਾਥ ਕੋਵਿੰਦ ਹਰ ਮਹੀਨੇ ਭਰਦੇ ਨੇ ਪੌਣੇ 3 ਲੱਖ ਟੈਕਸ, ਜਾਣੋ ਕਿੰਨੀ ਮਿਲਦੀ ਹੈ ਤਨਖ਼ਾਹ
ਰਾਜ ਦੇ ਵਕੀਲ, ਐਡਵੋਕੇਟ ਦੀਪਕ ਠਾਕਰੇ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ 'ਚ 7 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਬੀ.ਐੱਮ.ਸੀ. ਦੇ ਵਕੀਲ, ਸੀਨੀਅਰ ਐਡਵੋਕੇਟ ਅਨਿਲ ਸਖਾਰੇ ਨੇ ਅਦਾਲਤ ਨੂੰ ਦੱਸਿਆ ਕਿ ਰਿਹਾਇਸ਼ ਕਮੇਟੀਆਂ ਅਤੇ ਦਫ਼ਤਰਾਂ ਲਈ ਨਿੱਜੀ ਕੋਰੋਨਾ ਟੀਕਾਕਰਨ ਕੈਂਪਾਂ ਲਈ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸ.ਓ.ਪੀ.) ਨੂੰ ਬੁੱਧਵਾਰ ਤੱਕ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਐਡਵੋਕੇਟ ਠਾਕਰੇ ਨੂੰ ਮਾਮਲੇ 'ਚ ਜਾਂਚ ਅਧਿਕਾਰੀਆਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਘਪਲੇ 'ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਾ ਬਖ਼ਸ਼ਣ। ਅਦਾਲਤ ਨੇ ਕਿਹਾ,''ਹੋ ਸਕਦਾ ਹੈ ਕਿ ਵੱਡੀ ਮੱਛੀ ਦੀ ਪਛਾਣ ਕੀਤੀ ਜਾਣੀ ਬਾਕੀ ਹੋਵੇ। ਉਨ੍ਹਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਅਤੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਪੁਲਸ ਨੂੰ ਕਿਹਾ ਜਾਵੇ ਕਿ ਜਾਂਚ ਸਹੀ ਹੋਣੀ ਚਾਹੀਦੀ ਅਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਛੁੱਟਣ ਨਹੀਂ ਦੇਣਾ ਚਾਹੀਦਾ।''
ਇਹ ਵੀ ਪੜ੍ਹੋ : ਕੇਂਦਰੀ ਸਿਹਤ ਮਹਿਕਮੇ ਵੱਲੋਂ ਗਰਭਵਤੀ ਬੀਬੀਆਂ ਦੇ 'ਕੋਰੋਨਾ ਟੀਕਾਕਰਨ' ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ
ਦਰਦਨਾਕ ਹਾਦਸਾ: ਵਾਹਨ ਖੱਡ ’ਚ ਡਿੱਗਣ ਨਾਲ 10 ਦੀ ਮੌਤ, PM ਮੋਦੀ ਨੇ ਜਤਾਇਆ ਦੁੱਖ
NEXT STORY