ਨਵੀਂ ਦਿੱਲੀ, (ਵਿਸ਼ੇਸ਼)- ਚੀਨ ਆਪਣੀ ਸਰਹੱਦ ਦੇ ਵਿਵਾਦਿਤ ਇਲਾਕਿਆਂ ਵਿਚ ਨਵੀਆਂ ਬਸਤੀਆਂ ਸਥਾਪਿਤ ਕਰ ਰਿਹਾ ਹੈ। ਅਸਲ ਵਿਚ ਇਹ ਬਸਤੀਆਂ ਵਿਵਾਦਤ ਖੇਤਰਾਂ ਵਿਚ ਉਸ ਦੀਆਂ ਨਾਗਰਿਕ ਚੌਕੀਆਂ ਹਨ, ਜਿਸ ਰਾਹੀਂ ਇਹ ਇਨ੍ਹਾਂ ਇਲਾਕਿਆਂ ’ਤੇ ਆਪਣਾ ਦਾਅਵਾ ਮਜ਼ਬੂਤ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ।
ਨਿਊਯਾਰਕ ਟਾਈਮਜ਼ ਨੇ ਇਨ੍ਹਾਂ ਨਵੀਆਂ ਚੀਨੀ ਬਸਤੀਆਂ ਬਾਰੇ ਇਕ ਰਿਪੋਰਟ ਦਿੱਤੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਚੀਨ ਨੇ ਪਿਛਲੇ ਅੱਠ ਸਾਲਾਂ ਵਿਚ ਤੇਜ਼ੀ ਨਾਲ ਇਹ ਬਸਤੀਆਂ ਸਥਾਪਿਤ ਕੀਤੀਆਂ ਹਨ ਅਤੇ ਇਨ੍ਹਾਂ ’ਚੋਂ ਕੁਝ ਭਾਰਤ ਦੀ ਸਰਹੱਦ ਨੇੜੇ ਵੀ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਆਰ. ਏ. ਆਈ. ਸੀ. ਦੀ ਇਹ ਰਿਪੋਰਟ ਲੈਬਜ਼ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਸ ’ਚ ਪਲੈਨੈੱਟ ਲੈਬ ਵੱਲੋਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਨੂੰ ਸਕੈਨ ਕਰ ਕੇ ਚੀਨ ਦੇ ਪੂਰੇ ਸਰਹੱਦੀ ਖੇਤਰ ਦੀਆਂ ਬਸਤੀਆਂ ਦੀ ਸਹੀ ਸਥਿਤੀ ਦਾ ਪਤਾ ਲਗਾਇਆ ਗਿਆ ਹੈ। ‘ਦ ਟਾਈਮਜ਼’ ਨੇ ਇਨ੍ਹਾਂ ਬਸਤੀਆਂ ਨੂੰ ਨਵੇਂ ਪਿੰਡ ਕਿਹਾ ਹੈ।
ਇੰਝ ਵਸਾਏ ਗਏ ਹਨ ਨਵੇਂ ਪਿੰਡ
ਵਿਵਾਦਤ ਸਰਹੱਦੀ ਖੇਤਰਾਂ ’ਚ ਜਿਨ੍ਹਾਂ ’ਚ ਚੀਨ ਨੇ ਇਹ ਨਵੇਂ ਪਿੰਡ ਸਥਾਪਿਤ ਕੀਤੇ ਹਨ, ਉਨ੍ਹਾਂ ’ਚ ਭਾਰਤੀ ਸਰਹੱਦ ਤੋਂ 16 ਮੀਲ ਦੂਰ ਜਿਯਾਗਾਂਗ ਪਿੰਡ ਹੈ। ਉਸ ਨੇ ਭੂਟਾਨ ਦੀ ਸਰਹੱਦ ਅੰਦਰ ਇਕ ਅਜਿਹਾ ਹੀ ਪਿੰਡ ਗਿਆਲਾਫੁਗ ਵਸਾਇਆ ਹੈ। ਇਹ ਭੂਟਾਨ ਦੀ ਧਰਤੀ ’ਤੇ ਹੈ। ਉਸ ਨੇ ਵੀਅਤਨਾਮ ਦੀ ਸਰਹੱਦ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ ’ਤੇ ਸ਼ਿਬਾਨਝਾਈ ਪਿੰਡ ਵਸਾਇਆ ਹੈ। ਤਜ਼ਾਕਿਸਤਾਨ ਤੋਂ 15 ਮੀਲ ਦੇ ਘੇਰੇ ’ਚ ਫੁਮਿਨ ਪਿੰਡ ਵਸਾਇਆ ਹੈ।
ਚੀਨ ਨੇ ਭਾਰਤੀ ਸਰਹੱਦ ਤੋਂ 16 ਮੀਲ ਦੀ ਦੂਰੀ ’ਤੇ ਜਿਯਾਗਾਂਗ ਪਿੰਡ ਵਸਾਇਆ ਹੈ। ਪਿੰਡ ਗਿਆਲਾਫੁਗ ਭੂਟਾਨ ਦੀ ਸਰਹੱਦ ਅੰਦਰ ਵਸਾ ਲਿਆ ਹੈ।
ਵੱਡਾ ਖੁਲਾਸਾ : Lady Doctor ਦੇ ਕਾਤਲ ਨੇ ਕੀਤੇ ਸਨ 4 ਵਿਆਹ, 3 ਪਤਨੀਆਂ 'ਮਾੜੇ ਚਰਿੱਤਰ' ਕਾਰਨ ਛੱਡ ਗਈਆਂ
NEXT STORY