ਸ਼੍ਰੀਨਗਰ– ਭਾਰਤੀ ਫੌਜ ਨੇ ਸ਼੍ਰੀਨਗਰ ’ਚ ਸਥਾਪਿਤ 50 ਬੈੱਡਾਂ ਵਾਲੀ ਕੋਵਿਡ-19 ਇਕਾਈ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਮਰਪਿਤ ਕੀਤੀ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਬਟਵਾਡਾ ’ਚ 216 ਟ੍ਰਾਂਜਿਟ ਕੈਂਪ ’ਚ ਸਥਾਪਿਤ ਇਕਾਈ ਦਾ ਉਦਘਾਟਨ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਏਜ਼ਾਜ਼ ਅਸਦ ਨੇ ਕੀਤਾ।
ਰੱਖਿਆ ਰੱਖਿਆ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਏਮਰੋਨ ਮੋਸਾਵੀ ਨੇ ਕਿਹਾ ਕਿ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ ਭਾਰਤੀ ਫੌਜ ਦੀ ਚਿਨਾਰ ਕੋਰ ਨੇ ਸ਼ਨੀਵਾਰ ਨੂੰ ਕਸ਼ਮੀਰ ਦੀ ਜਨਤਾ ਨੂੰ 50 ਬਿਸਤਰਿਆਂ ਵਾਲੀ ਇਕਾਈ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ ਇਕਾਈ ’ਚ ਵੈਂਟੀਲੇਟਰ ਸੁਪੋਰਟ ਦੇ ਨਾਲ 10 ਆਈ.ਸੀ.ਯੂ. ਬੈੱਡ, ਆਕਸੀਜਨ ਸੁਪੋਰਟ ਨਾਲ 20 ਹਾਈ ਡਿਪੈਂਡੇਂਸੀ ਯੂਨਿਟ ਬੈੱਡ ਅੇਤ 20 ਐਕਸੀਜਨ ਸੁਪੋਰਟ ਵਾਲੇ ਬੈੱਡ ਹਨ।
ਅਧਿਕਾਰੀ ਨੇ ਕਿਹਾ ਕਿ ਰੋਗੀਆਂ ਦੇ ਕੁਸ਼ਲ ਪ੍ਰਬੰਧ ਲਈ ਇਸ ਵਿਚ ਇਕ ਪ੍ਰਯੋਗਸ਼ਾਲਾ, ਇਕ ਰੇਡੀਓਲੋਜੀ ਵਿਭਾਗ ਅਤੇ ਖੂਨ ਗੈਸ ਵਿਸ਼ਲੇਸ਼ਕ ਵੀ ਹੈ। ਪੀ.ਆਰ.ਓ. ਨੇ ਕਿਹਾ ਕਿ ਫੌਜ ਇਕ ਇਕਾਈ ਲਈ ਇਥੋਂ ਦੇ 92 ਬੇਸ ਹਸਪਤਾਲ ’ਚੋਂ 24 ਘੰਟੇ ਸਮਰਪਿਤ ਡਾਕਟਰ, ਫੌਜ ਦੀਆਂ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਉਪਲੱਬਧ ਕਰਵਾਏਗੀ।
ਇ ਮੌਕੇ ਚਿਨਾਰ ਕੋਰ ਦੇ ਮੈਡੀਕਲ ਵਿਭਾਗ ਦੇ ਮੁਖੀ, ਬ੍ਰਿਗੇਡੀਅਰ ਸੀ.ਜੀ. ਮੁਰਲੀਧਰਨ ਨੇ ਘਾਟੀ ਦੇ ਲੋਕਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਕੋਵਿਡ-19 ਖ਼ਿਲਾਫ਼ ਲੜਾਈ ’ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਗਰਮੀ ਤੋਂ ਮਿਲੇਗੀ ਲੋਕਾਂ ਨੂੰ ਰਾਹਤ, ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ’ਚ ਪਵੇਗਾ ਮੀਂਹ
NEXT STORY