ਬਾਲੇਸ਼ਵਰ (ਭਾਸ਼ਾ)- ਓਡੀਸ਼ਾ ਦੇ ਬਾਲੇਸ਼ਵਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਬੱਸ ਚਲਾ ਰਹੇ ਇਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰ ਉਸ ਨੇ ਆਪਣੀ ਮੌਤ ਤੋਂ ਬਾਅਦ ਬੱਸ ਨੂੰ ਸਮੇਂ ਰਹਿੰਦੇ ਰੋਕ ਦਿੱਤਾ ਅਤੇ ਇਸ ਤਰ੍ਹਾਂ 60 ਤੋਂ ਵੱਧ ਯਾਤਰੀਆਂ ਦੀ ਜਾਨ ਬਚਾ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹ ਘਟਨਾ ਬਾਲੇਸ਼ਵਰ ਜ਼ਿਲ੍ਹੇ ਦੇ ਪਾਤਾਪੁਰ ਛਕ 'ਚ ਤੜਕੇ ਵਾਪਰੀ। ਸੂਚਨਾ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਸੈਲਾਨੀਆਂ ਨੂੰ ਲੈ ਕੇ ਇਹ ਬੱਸ ਬਾਲੇਸ਼ਵਰ ਜ਼ਿਲ੍ਹੇ ਦੇ ਪੰਚਲਿੰਗੇਸ਼ਵਰ ਮੰਦਰ ਜਾ ਰਹੀ ਸੀ। ਇਸ ਦੌਰਾਨ ਉਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਉਸ ਨੇ ਦੱਸਿਆ ਕਿ ਜਵੇਂ ਹੀ ਡਰਾਈਵਰ ਨੂੰ ਦਰਦ ਮਹਿਸੂਸ ਹੋਇਆ, ਉਸ ਨੇ ਬੱਸ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ : ਖਾਣਾ ਦੇਣਾ ਭੁੱਲੇ ਤਾਂ ਰੋਟਵਿਲਰ ਕੁੱਤੇ ਨੇ ਮਾਲਕ ਨੂੰ ਨੋਚ ਖਾਧਾ, ਸਰੀਰ 'ਤੇ ਕੀਤੇ 60 ਤੋਂ ਜ਼ਿਆਦਾ ਜ਼ਖ਼ਮ
ਪੁਲਸ ਅਨੁਸਾਰ ਡਰਾਈਵਰ ਸ਼ੇਖ ਅਖਤਰ ਦੀ ਇਸ ਹਾਲਤ ਤੋਂ ਘਬਰਾਏ ਯਾਤਰੀਆਂ ਨੇ ਸਥਾਨਕ ਪੁਲਸ ਨੂੰ ਬੁਲਾਇਆ, ਜੋ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲੈ ਗਈ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਅਮਿਤ ਦਾਸ ਨਾਮੀ ਇਕ ਯਾਤਰੀ ਨੇ ਦੱਸਿਆ ਕਿ ਡਰਾਈਵਰ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੇ ਬੱਸ ਰੋਕ ਦਿੱਤੀ। ਅਮਿਤ ਅਨੁਸਾਰ ਬੱਸ ਨੂੰ ਸੜਕ ਕਿਨਾਰੇ ਖੜ੍ਹੀ ਕਰਨ ਦੇ ਤੁਰੰਤ ਬਾਅਦ ਡਰਾਈਵਰ ਬੇਹੋਸ਼ ਹੋ ਗਿਆ। ਸਥਾਨਕ ਲੋਕ ਅਤੇ ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਡਰਾਈਵਰ ਦੀ ਸਮਝਦਾਰੀ ਦੀ ਸ਼ਲਾਘਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ : ਕਠੁਆ 'ਚ ਮਲੇਸ਼ੀਅਨ ਬੈਟਰੀਆਂ ਨਾਲ ਲੈੱਸ IED ਬਰਾਮਦ
NEXT STORY