ਨਵੀਂ ਦਿੱਲੀ— ਸੜਕਾਂ 'ਤੇ ਟ੍ਰੈਫਿਕ ਨਿਯਮ ਤੋੜਨ ਕੇ ਤੁਸੀਂ ਪੁਲਸ ਦੀ ਨਜ਼ਰ ਤੋਂ ਬਚ ਜਾਵੋਗੇ ਅਜਿਹਾ ਸੋਚਣਾ ਵੀ ਭਾਰੀ ਪੈ ਸਕਦਾ ਹੈ। ਦੇਸ਼ ਦੇ ਸਾਰੇ ਪ੍ਰਦੇਸ਼ਾਂ ਅਤੇ ਕੇਂਦਰਸ਼ਾਸਿਤ ਸੂਬਿਆਂ ਤੋਂ ਜਾਰੀ ਹੋਣ ਵਾਲੇ ਨਵੇਂ ਡ੍ਰਾਈਵਿੰਗ ਲਾਇਸੰਸ (ਡੀ,ਐੱਲ) ਅਤੇ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ) ਬਦਲਣ ਵਾਲੇ ਹਨ। ਦਰਅਸਲ ਇਹ ਦਿਖਣ 'ਚ ਪਹਿਲਾਂ ਦੀ ਤਰ੍ਹਾਂ ਹੋਵੇਗੀ। ਇਸ ਦੇ ਰੰਗ, ਲੁੱਕ, ਡਿਜਾਇਨ ਅਤੇ ਸਕਿਊਰਿਟੀ ਫੀਚਰਜ਼ ਸਭ ਪਹਿਲਾਂ ਦੀ ਤਰ੍ਹਾਂ ਹਨ। ਇਨਾਂ ਸਮਾਰਟ ਡੀ.ਐੱਲ. ਅਤੇ ਆਰ.ਸੀ. 'ਚ ਮਾਈਕ੍ਰੋਚਿਪ ਅਤੇ ਕਿਊਆਰ ਕੋਡ ਹੋਣਗੇ। ਜਿਸ ਦੇ ਚੱਲਦੇ ਅਤੀਤ 'ਚ ਕੀਤੇ ਗਏ ਨਿਯਮ ਉਲੰਘਣਾਂ ਨੂੰ ਲੁਕਾਉਣਾ ਲਗਭਗ ਮੁਸ਼ਕਲ ਹੋਵੇਗਾ। ਇਕ ਕਿਊਆਰ ਕੋਚ ਦੇ ਰਾਹੀਂ ਕੇਂਦਰੀ ਆਨਲਾਈਨ ਡਾਟਾਬੇਸ ਨਾਲ ਡ੍ਰਾਈਵਰ ਜਾ ਵਾਹਨ ਦੇ ਪਿਛਲੇ ਰਿਕਾਰਡ ਨੂੰ ਇਕ ਡਿਵਾਇਸ ਦੇ ਰਾਹੀਂ ਪੜਿਆ ਜਾ ਸਕੇਗਾ। ਟ੍ਰੈਫਿਕ ਪੁਲਸ ਨੂੰ ਉਸ ਦੇ ਕੋਲ ਮੌਜੂਦਾ ਡਿਵਾਇਸ 'ਚ ਕਾਰਡ ਨੂੰ ਪਾਉਂਦੇ ਹੀ ਕਿਊਆਰ ਕੋਡ ਨੂੰ ਸਕੈਨ ਕਰਦੇ ਹੀ ਗੱਡੀ ਅਤੇ ਡ੍ਰਾਈਵਰ ਦੀ ਸਾਰੀ ਡਿਟੇਲ ਮਿਲ ਜਾਵੇਗੀ।

ਪੂਰੇ ਦੇਸ਼ 'ਚ ਹੋਵੇਗਾ ਇਕੋਂ ਜਿਹਾ ਫਾਰਮੈਂਟ
ਸ਼ੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਅਧਿਸੂਚਨਾ ਦੇ ਅਨੁਸਾਰ 1 ਅਕਤੂਬਰ ਤੋਂ ਪੂਰੇ ਦੇਸ਼ਾਂ 'ਚ ਇਕੋਂ ਜਿਹੈ ਡ੍ਰਾਈਵਿੰਗ ਲਾਇਸੰਸ ਬਣਾਏ ਜਾਣਗੇ। ਨੋਟੀਫਿਕੇਸ਼ਨ ਦੇ ਅਨੁਸਾਰ ਦੇਸ਼ ਦੇ ਹੋਰ ਸੂਬਿਆਂ ਦਾ ਡ੍ਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ (ਆਰ.ਸੀ) ਦੇ ਫਾਰਮੈਂਟ ਇਕ ਸਾਮਾਨ ਹੋਣਗੇ। ਇਨ੍ਹਾਂ ਸਾਰੇ ਡ੍ਰਾਈਵਿੰਗ ਲਾਇਸੰਸ ਅਤੇ ਆਰ.ਸੀ ਦਾ ਰੰਗ ਵੀ ਸਾਮਾਨ ਹੋਵੇਗਾ। ਕਾਰਡ 'ਚ ਮੌਜੂਦਾ nfc ਫੀਚਰ ਦੇ ਰਾਹੀਂ ਕਿਸੇ ਵੀ ਗੱਡੀ ਅਤੇ ਡ੍ਰਾਈਵਿੰਗ ਦੀ ਪਿਛਲੇ 10 ਸਾਲ ਦੀ ਡਿਟੇਲ ਸਾਹਮਣੇ ਆ ਜਾਵੇਗੀ। ਐੱਨ.ਐੱਫ.ਸੀ. ਸੁਵਿਧਾ ਮੈਟਰੋ ਰੇਲ ਅਤੇ ਏ.ਟੀ.ਐੱਮ. ਦੇ ਸਮਾਰਟਰ ਕਾਰਡ 'ਚ ਉਪਯੋਗ ਕੀਤੀ ਜਾਂਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਚਿੱਪ ਅਤੇ ਐੱਨ.ਐÎਫ.ਸੀ. ਸੁਵਿਧਾ ਨੂੰ ਜ਼ਰੂਰੀ ਬਣਾਉਣ ਦਾ ਪ੍ਰਸਤਾਵ ਸੀ ਪਰ ਕੇਂਦਰ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਵਿਕੱਲਪ ਛੱਡਣ ਦਾ ਫੈਸਲਾ ਕੀਤਾ।

ਦੇਸ਼ 'ਚ ਰੋਜ਼ਾਨਾ ਲਗਭਗ 32.000 ਡੀ,ਐੱਲ. ਜਾ ਤਾਂ ਇਸ਼ੂ ਹੁੰਦੇ ਹਨ ਜਾ ਰੀਨਿਊ ਕੀਤੇ ਜਾਂਦੇ ਹਨ। ਇਸ ਤਰ੍ਹਾਂ ਰੋਜ਼ਾਨਾ ਲਗਭਗ 43,000 ਗੱਡੀਆਂ ਰਜਿਸਟਕ ਜਾ ਰਿ-ਰਜਿਸਟਰ ਹੁੰਦੀ ਹੈ। ਇਸ ਨਵੇਂ ਡੀ.ਐੱਲ. ਜਾ ਆਰ.ਸੀ. 'ਚ 15-20 ਰੁਪਏ ਤੋਂ ਜ਼ਿਆਦਾ ਦਾ ਖਰਚ ਨਹੀਂ ਹੋਵੇਗਾ। ਟ੍ਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਬਦਲਾਅ ਨਾਲ ਟ੍ਰੈਫਿਕ ਦੀ ਜਿੰਮੇਵਾਰੀ ਸੰਭਾਲਣ ਨੂੰ ਵੀ ਸਹੂਲੀਅਤ ਹੋਵੇਗੀ।
ਜੰਮੂ ਬਲਾਸਟ: ਪੁਲਸ ਨੇ ਦੁਕਾਨਦਾਰਾਂ ਨੂੰ ਕੀਤੀ ਇਹ ਅਪੀਲ
NEXT STORY