ਲਖਨਊ- ਇੱਥੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਸੁਹਾਗਨਗਰੀ ਫਿਰੋਜ਼ਾਬਾਦ 'ਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨਾਲ ਬੀਅਰ ਪੀਣ ਤੋਂ ਬਾਅਦ ਉਸ ਨੂੰ ਆਪਣੇ ਦੋਸਤ ਦੀ ਪਤਨੀ ਬਣਾ ਦਿੱਤਾ। ਪ੍ਰੇਮੀ ਨੇ ਬੀਅਰ ਦੇ ਨਸ਼ੇ 'ਚ ਧੁੱਤ ਪ੍ਰੇਮਿਕਾ ਦੇ 7 ਫੇਰੇ ਆਪਣੇ ਦੋਸਤ ਨਾਲ ਕਰਵਾ ਦਿੱਤਾ। ਜਿਸ ਨੂੰ ਉਹ ਜੀਵਨਸਾਥੀ ਮੰਨ ਰਹੀ ਸੀ, ਉੱਥੇ ਹੀ ਧੋਖੇਬਾਜ਼ ਨਿਕਲਿਆ। ਪ੍ਰੇਮਿਕਾ ਨੂੰ ਉਹ ਘਰੋਂ ਦੌੜਾਉਣ ਤੋਂ ਬਾਅਦ ਆਗਰਾ ਦੇ ਫਤਿਹਾਬਾਦ ਲੈ ਗਿਆ। ਜਿੱਥੇ ਪ੍ਰੇਮੀ ਅਤੇ ਪ੍ਰੇਮਿਕਾ ਨੇ ਜੰਮ ਕੇ ਬੀਅਰ ਪੀ ਲਈ। ਇਸ ਤੋਂ ਬਾਅਦ ਜਦੋਂ ਪ੍ਰੇਮਿਕਾ ਨਸ਼ੇ 'ਚ ਧੁੱਤ ਹੋ ਗਈ ਤਾਂ ਪ੍ਰੇਮੀ ਨੇ ਦੋਸਤ ਨਾਲ ਫੇਰੇ ਕਰਵਾ ਦਿੱਤੇ। ਬੁੱਧਵਾਰ ਨੂੰ ਘਰ ਪੁੱਜ ਕੇ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਪੂਰੀ ਕਹਾਣੀ ਦੱਸੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਲੜਕੀ ਦੇ ਪਿਤਾ ਨੇ ਜਦੋਂ ਮਾਮਲਾ ਦਰਜ ਕਰਵਾਇਆ ਤਾਂ ਵਿਆਹ ਕਰਨ ਵਾਲੇ ਫਤਿਹਾਬਾਦ ਦੇ ਨੌਜਵਾਨ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਫਿਰੋਜ਼ਾਬਾਦ ਦੇ ਮੁਹੱਲਾ ਅੰਬੇਡਕਰ ਪਾਰਕ 'ਚ ਰਹਿਣ ਵਾਲੀ ਲੜਕੀ ਅਤੇ ਸੈਲਈ ਦੇ ਅਨਿਲ ਕੁਮਾਰ ਉਰਫ ਸੁਨੀਲ ਦਰਮਿਆਨ ਪ੍ਰੇਮ ਸੰਬੰਧ ਸਨ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਲੜੀਕ ਨੇ ਅਨਿਲ ਨਾਲ ਘਰ ਵਸਾਉਣ ਦਾ ਫੈਸਲਾ ਲਿਆ। ਲੜਕੀ ਬੀਤੀ 21 ਨਵੰਬਰ ਨੂੰ ਅਨਿਲ ਨਾਲ ਘਰੋਂ ਦੌੜ ਗਏ। ਬੁੱਧਵਾਰ ਦੀ ਸਵੇਰ ਰਹੱਸਮਈ ਤਰੀਕੇ ਨਾਲ ਘਰ ਆਈ। ਲੜਕੀ ਨੇ ਜਦੋਂ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਉਸ ਨੇ ਦੱਸਿਆ ਕਿ ਉਸ ਨੇ ਅਤੇ ਅਨਿਲ ਦੋਹਾਂ ਨੇ ਬੀਅਰ ਪੀਤੀ, ਜਦੋਂ ਉਹ ਨਸ਼ੇ 'ਚ ਧੁੱਤ ਹੋ ਗਈ ਤਾਂ ਹਰੀਓਮ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਦਿੱਤਾ। ਜਦੋਂ ਉਸ ਨੂੰ ਅਸਲੀਅਲਤ ਪਤਾ ਲੱਗੀ ਤਾਂ ਹੰਗਾਮਾ ਕਰ ਦਿੱਤਾ। ਮਾਮਲਾ ਫੱਸਦਾ ਦੇਖ ਅਨਿਲ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਘਰ ਛੱਡ ਦਿੱਤਾ। ਪੁਲਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਨਿਲ, ਹਰੀਓਮ, ਭੀਕਮ ਸਿੰਘ, ਸੁਨੀਲ, ਜੀਤੂ, ਬੰਟੀ, ਮੁਕੇਸ਼ ਸਮੇਤ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਸੈਲਈ ਵਾਸੀ ਭੀਕਮ ਨੇ ਫਤਿਹਾਬਾਦ ਦੇ ਹਰੀਓਮ ਨਾਲ ਵਿਆਹ ਕਰਵਾਉਣ ਦੇ ਨਾਂ 'ਤੇ 60 ਹਜ਼ਾਰ ਰੁਪਏ ਲਏ ਸਨ। ਇਸੇ ਕਾਰਨ ਉਸ ਨੇ ਸਾਥੀ ਅਨਿਲ ਨੂੰ ਸਾਜਿਸ਼ 'ਚ ਸ਼ਾਮਲ ਕੀਤਾ। ਉਸ ਦੀ ਪ੍ਰੇਮਿਕਾ ਨੂੰ ਲੈ ਗਿਆ ਅਤੇ ਹਰੀਓਮ ਨਾਲ ਵਿਆਹ ਕਰਵਾ ਦਿੱਤਾ ਗਿਆ।
ਪਤੀ ਨੂੰ ਮਰਿਆ ਸਮਝ ਕੀਤਾ ਅੰਤਿਮ ਸੰਸਕਾਰ, 2 ਦਿਨ ਬਾਅਦ ਜ਼ਿੰਦਾ ਆਉਣ 'ਤੇ ਰਿਹਾ ਨਾ ਖੁਸ਼ੀ ਦਾ ਟਿਕਾਣਾ (ਦੇਖੋ ਤਸਵੀਰਾਂ)
NEXT STORY