ਹਰਿਆਣਾ— ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਕਿਹਾ ਕਿ ਹਰ ਘਰ ਸਾਫ ਪੀਣ ਵਾਲਾ ਪਾਣੀ ਪਹੁੰਚਾਵਾਂਗੇ। ਪ੍ਰਦੇਸ਼ ਵਿਚ ਪੰਚਾਇਤਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਇਆ ਜਾਵੇਗਾ, ਤਾਂ ਕਿ ਹਰ ਘਰਾਂ 'ਚ ਸਾਫ ਪੀਣ ਯੋਗ ਪਾਣੀ ਪਹੁੰਚੇ। ਇਸ ਲਈ ਪਿੰਡਾਂ 'ਚ ਸਥਿਤ ਜਲ ਘਰਾਂ ਨੂੰ ਵਿਕਸਿਤ ਕਰ ਕੇ ਜਨ ਸਿਹਤ ਅਤੇ ਇੰਜੀਨੀਅਰਿੰਗ ਮਹਿਕਮੇ ਤੋਂ ਕੰਮ ਪੰਚਾਇਤਾਂ ਨੂੰ ਸੌਂਪਿਆ ਜਾਵੇਗਾ। ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪੰਚਾਇਤ ਅਤੇ ਜਨ ਸਿਹਤ ਇੰਜੀਨੀਅਰ ਮਹਿਕਮੇ ਦੇ ਅਧਿਕਾਰੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ।
ਚੌਟਾਲਾ ਨੇ ਕਿਹਾ ਕਿ ਕੇਂਦਰ ਸਰਕਾਰ 'ਜਲ ਜੀਵਨ ਮਿਸ਼ਨ' ਯੋਜਨਾ ਤਹਿਤ ਹਰ ਘਰ ਤੱਕ ਸਾਫ ਪੀਣ ਵਾਲਾ ਪਾਣੀ ਪਹੁੰਚਾਉਣਾ ਚਾਹੁੰਦੀ ਹੈ। ਇਸ ਲਈ ਅਸੀਂ ਵੀ ਇਹ ਜ਼ਰੂਰੀ ਕਰ ਰਹੇ ਹਾਂ ਕਿ ਹਰਿਆਣਾ ਵਾਸੀਆਂ ਦੇ ਘਰਾਂ ਤੱਕ ਵੀ ਸਾਫ ਪੀਣ ਵਾਲਾ ਪਾਣੀ ਪਹੁੰਚੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਦੇਸ਼ ਦੇ ਹਰ ਘਰ ਦੀ ਰਸੋਈ ਵਿਚ ਨਲ ਜ਼ਰੀਓ 55 ਲੀਟਰ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਏਗੀ, ਇਸ ਲਈ ਧਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
#SaalBhar60 : 12 ਸਾਲਾ ਬੱਚੀ ਨੇ ਆਬੋ-ਹਵਾ ਨੂੰ ਬਚਾਉਣ ਲਈ ਮੋਦੀ ਨੂੰ ਲਿਖਿਆ ਪੱਤਰ
NEXT STORY