ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫ਼ੇ ’ਚ ਮਿਲੀਆਂ 1,300 ਤੋਂ ਵੱਧ ਵਸਤਾਂ ਨੂੰ ਬੁੱਧਵਾਰ ਨੂੰ ਸ਼ੁਰੂ ਹੋਈ ਈ-ਨਿਲਾਮੀ ’ਚ ਰੱਖਿਆ ਗਿਆ। ਇਨ੍ਹਾਂ ਵਸਤਾਂ ’ਚ ਦੇਵੀ ਭਵਾਨੀ ਦੀ ਇਕ ਮੂਰਤੀ, ਅਯੁੱਧਿਆ ਦੇ ਰਾਮ ਮੰਦਰ ਦਾ ਇਕ ਮਾਡਲ ਅਤੇ 2024 ਪੈਰਾਲੰਪਿਕ ਖੇਡਾਂ ਦੀਆਂ ਖੇਡ ਸਬੰਧੀ ਯਾਦਗਾਰਾਂ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਆਨਲਾਈਨ ਨਿਲਾਮੀ ਦੇ 7ਵੇਂ ਪੜਾਅ ਦੀ ਸ਼ੁਰੂਆਤ ਮੋਦੀ ਦੇ ਜਨਮਦਿਨ ਦੇ ਨਾਲ ਹੋ ਰਹੀ ਹੈ, ਜੋ ਬੁੱਧਵਾਰ ਨੂੰ 75 ਸਾਲ ਦੇ ਹੋ ਗਏ। ਈ-ਨਿਲਾਮੀ 2 ਅਕਤੂਬਰ ਤੱਕ ਜਾਰੀ ਰਹੇਗੀ। ‘ਪੀ. ਐੱਮ. ਮੋਮੈਂਟੋਸ’ ਦੀ ਵੈੱਬਸਾਈਟ ਅਨੁਸਾਰ ਦੇਵੀ ਭਵਾਨੀ ਦੀ ਮੂਰਤੀ ਦੀ ਮੂਲ ਕੀਮਤ 1,03,95,000 ਰੁਪਏ ਹੈ, ਜਦਕਿ ਰਾਮ ਮੰਦਰ ਦੇ ਮਾਡਲ ਦੀ ਕੀਮਤ 5.5 ਲੱਖ ਰੁਪਏ ਹੈ।
ਸੂਰਤ ’ਚ ਤਿਰੰਗਾ ਸਾੜਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ
NEXT STORY