ਫਰੀਦਾਬਾਦ- ਮੰਗਲਵਾਰ ਦੀ ਸਵੇਰ ਜ਼ੋਰਦਾਰ ਭੂਚਾਲ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 6.35 ਵਜੇ 2.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਕੇਂਦਰੀ ਦੀ ਡੂੰਘਾਈ ਧਰਤੀ ਤੋਂ ਸਿਰਫ਼ 6 ਕਿਲੋਮੀਟਰ ਅੰਦਰ ਸੀ। ਡਰ ਦੇ ਮਾਰੇ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ। ਭੂਚਾਲ ਦੇ ਇਹ ਝਟਕੇ ਹਰਿਆਣਾ ਦੇ ਫਰੀਦਾਬਾਦ 'ਚ ਮਹਿਸੂਸ ਹੋਏ। ਇਸ ਤੋਂ ਪਹਿਲੇ ਬੀਤੀ 17 ਫਰਵਰੀ ਨੂੰ ਦਿੱਲੀ-ਐੱਨਸੀਆਰ 'ਚ ਭੂਚਾਲ ਆਇਆ ਸੀ। ਭੂਚਾਲ ਦੀ ਤੀਬਰਤਾ ਭਾਵੇਂ 4 ਸੀ ਪਰ ਇਸ ਦਾ ਅਸਰ 7-8 ਵਰਗਾ ਹੋਇਆ। ਇਹ ਆਵਾਜ਼ ਸੀ ਧਰਤੀ ਦੇ ਅੰਦਰ ਹੋਈ ਵਾਈਬ੍ਰੇਸ਼ਨ ਦੀ। ਸਵੇਰੇ-ਸਵੇਰੇ ਲੋਕਾਂ ਨੇ ਗੜਗੜਾਹਟ ਦੀ ਆਵਾਜ਼ ਸੁਣੀ ਸੀ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ; ਇਸ ਸਾਲ ਭੂਚਾਲ ਨਾਲ ਪੂਰੀ ਦੁਨੀਆ 'ਚ ਹੋਵੇਗੀ ਤਬਾਹੀ
ਦੱਸਣਯੋਗ ਹੈ ਕਿ ਬਚਪਨ 'ਚ ਅੱਖਾਂ ਗੁਆ ਚੁੱਕੇ ਬਾਬਾ ਵੇਂਗਾ ਨੇ ਕਈ ਘਟਨਾਵਾਂ ਦੀ ਭਵਿੱਖਬਾਣੀ ਕਈ ਦਹਾਕੇ ਪਹਿਲਾਂ ਕਰ ਦਿੱਤੀ ਸੀ। ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਿਤ ਹੋਈਆਂ ਹਨ। ਉਨ੍ਹਾਂ ਨੇ ਸਾਲ 2025 ਲਈ ਕੁਝ ਡਰਾਉਣੀਆਂ ਭਵਿੱਖਬਾਣੀਆਂ ਵੀ ਕੀਤੀਆਂ ਹਨ। ਪਿਛਲੇ ਕੁਝ ਦਿਨਾਂ 'ਚ ਇਸ ਦੀ ਝਲਕ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ 'ਚ ਦੇਖਣ ਨੂੰ ਮਿਲੀ ਹੈ। ਬਾਬਾ ਵੇਂਗਾ ਨੇ ਕਈ ਸਾਲ ਪਹਿਲਾਂ ਕਿਹਾ ਸੀ ਕਿ ਸਾਲ 2025 'ਚ ਦੁਨੀਆ ਦੇ ਕਈ ਹਿੱਸਿਆਂ 'ਚ ਵਿਨਾਸ਼ਕਾਰੀ ਭੂਚਾਲ ਆਉਣਗੇ। ਇਸ ਨਾਲ ਕਾਫ਼ੀ ਤਬਾਹੀ ਹੋਵੇਗੀ ਅਤੇ ਵੱਡੀ ਗਿਣਤੀ 'ਚ ਲੋਕ ਮਾਰੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Brain Dead ਹੋਇਆ ਜਨਮੇਸ਼, ਮਾਪਿਆਂ ਨੇ ਲਿਆ ਦਲੇਰੀ ਭਰਿਆ ਫ਼ੈਸਲਾ ਤੇ ਫਿਰ...
NEXT STORY