ਨੈਸ਼ਨਲ ਡੈਸਕ- ਇਬੋਲਾ, ਜਿਸ ਨੇ ਕਾਂਗੋ ਤੇ ਯੂਗਾਂਡਾ ਸਣੇ ਕਈ ਦੇਸ਼ਾਂ 'ਚ ਕਹਿਰ ਢਾਹਿਆ ਹੋਇਆ ਹੈ, ਦੇ ਪ੍ਰਕੋਪ ਤੋਂ ਹੁਣ ਪੂਰੀ ਦੁਨੀਆ ਡਰੀ ਹੋਈ ਹੈ। ਇਸੇ ਦੌਰਾਨ ਭਾਰਤ ਦੇ ਬੈਂਗਲੁਰੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ 'ਤੇ 23 ਮਈ ਨੂੰ ਪਹੁੰਚੀ ਇੱਕ 28 ਸਾਲਾ ਯੂਗਾਂਡਾ ਦੀ ਮਹਿਲਾ ਯਾਤਰੀ ਨੂੰ ਸਾਵਧਾਨੀ ਵਜੋਂ ਇੰਦਰਾ ਨਗਰ ਦੇ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ।
ਇਬੋਲਾ ਦੇ ਗਲੋਬਲ ਅਲਰਟ ਵਿਚਾਲੇ ਯੂਗਾਂਡਾ ਤੋਂ ਆਈ ਇਸ ਯਾਤਰੀ 'ਚ ਏਅਰਪੋਰਟ ਅਧਿਕਾਰੀਆਂ ਨੇ ਥਕਾਵਟ ਅਤੇ ਸਰੀਰ ਦੇ ਦਰਦ ਵਰਗੇ ਲੱਛਣ ਦੇਖੇ, ਜਿਸ ਤੋਂ ਬਾਅਦ ਜਾਂਚ ਲਈ ਉਸ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਉਕਤ ਯਾਤਰੀ ਨੂੰ ਬੁਖਾਰ ਨਹੀਂ ਸੀ, ਪਰ ਸਾਵਧਾਨੀ ਵਜੋਂ ਸੈਂਪਲ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੂੰ ਭੇਜੇ ਗਏ ਹਨ। ਹਾਲਾਂਕਿ ਮਹਿਲਾ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ, ਪਰ ਫ਼ਿਰ ਵੀ ਸਾਵਧਾਨੀ ਵਜੋਂ ਉਸ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ
ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਨੇ 17 ਮਈ ਨੂੰ ਕਾਂਗੋ ਅਤੇ ਯੂਗਾਂਡਾ 'ਚ ਇਬੋਲਾ ਦੇ ਕਹਿਰ ਮਗਰੋਂ "ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ" (PHEIC) ਐਲਾਨ ਦਿੱਤਾ ਸੀ। ਇਸ ਦੇ ਮੱਦੇਨਜ਼ਰ ਕਰਨਾਟਕ ਦੇ ਸਿਹਤ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 21 ਦਿਨਾਂ ਤੱਕ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਟੋਕੋਲ ਦੇ ਅਨੁਸਾਰ, ਪਹਿਲੀ ਰਿਪੋਰਟ ਆਉਣ ਤੋਂ ਬਾਅਦ ਦੁਬਾਰਾ ਟੈਸਟ ਵੀ ਕੀਤਾ ਜਾਵੇਗਾ, ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਉਕਤ ਯਾਤਰੀ ਇਬੋਲਾ ਤੋਂ ਪ੍ਰਭਾਵਿਤ ਨਹੀਂ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦੀ ਫਲਾਈਟ 'ਚ ਪੈ ਗਿਆ ਨੁਕਸ ! 8 ਘੰਟੇ ਹਵਾ 'ਚ ਰਹਿਣ ਮਗਰੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2029 ਦੀਆਂ ਚੋਣਾਂ 'ਚ ਔਰਤਾਂ ਨੂੰ ਮਿਲੇਗਾ 33% ਰਾਖਵਾਂਕਰਨ, TDP ਨੇ ਕਰ 'ਤਾ ਵੱਡਾ ਐਲਾਨ
NEXT STORY