ਮੁੰਬਈ- ਸ਼ਿਵ ਸੈਨਾ (ਊਧਵ ਧੜੇ) ਦੇ ਮੁਖੀ ਊਧਵ ਠਾਕਰੇ ਤੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਬਾਅਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਐੱਨ. ਸੀ. ਪੀ. ਦੇ ਮੁਖੀ ਅਜੀਤ ਪਵਾਰ ਦੇ ਬੈਗਾਂ ਦੀ ਵੀ ਚੈਕਿੰਗ ਕੀਤੀ ਹੈ। ਲਾਤੂਰ ’ਚ ਗਡਕਰੀ ਦੇ ਬੈਗ ਦੀ ਉਸ ਸਮੇਂ ਚੈਕਿੰਗ ਕੀਤੀ ਗਈ ਜਦੋਂ ਉਹ ਔਸਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਭਿਮਨਿਊ ਪਵਾਰ ਲਈ ਪ੍ਰਚਾਰ ਕਰਨ ਆਏ ਸਨ। ਭਾਜਪਾ ਨੇ ਬੁੱਧਵਾਰ ਫੜਨਵੀਸ ਦਾ ਵੀਡੀਓ ਜਾਰੀ ਕੀਤਾ। ਫੜਨਵੀਸ ਦੇ ਬੈਗ ਦੀ ਚੈਕਿੰਗ 5 ਨਵੰਬਰ ਨੂੰ ਕੋਲਹਾਪੁਰ ’ਚ ਕੀਤੀ ਗਈ ਸੀ।
ਅਜੀਤ ਪਵਾਰ ਨੇ ਖੁਦ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਬੈਗ ਦੀ ਚੈਕਿੰਗ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਊਧਵ ਦੇ ਹੈਲੀਕਾਪਟਰ ਦੀ ਜਾਂਚ ਕੀਤੀ ਗਈ ਸੀ। ਫੜਨਵੀਸ ਨੇ ਕਿਹਾ ਕਿ ਬੈਗਾਂ ਦੀ ਚੈਕਿੰਗ ’ਚ ਕੁਝ ਵੀ ਗਲਤ ਨਹੀਂ ਹੈ। ਕੁਝ ਲੋਕਾਂ ਨੂੰ ਡਰਾਮਾ ਕਰਨ ਦੀ ਆਦਤ ਹੈ। ਅਜੀਤ ਪਵਾਰ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨਾ ਅਤੇ ਅਧਿਕਾਰੀਆਂ ਨੂੰ ਸਹਿਯੋਗ ਦੇਣਾ ਜ਼ਰੂਰੀ ਹੈ।
ਵਿਆਹ ਵਾਲੀ ਰਾਤ ਹੋਇਆ ਅਜਿਹਾ ਕਿ ਥਾਣੇ ਜਾ ਪਹੁੰਚੇ ਲਾੜਾ-ਲਾੜੀ, ਟੁੱਟ ਗਿਆ ਵਿਆਹ
NEXT STORY