ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅੰਸਾਰੀ ਅਜੇ ਜੇਲ੍ਹ ’ਚ ਹੈ ਅਤੇ ਉਸ ਨੂੰ ਉੱਤਰ ਪ੍ਰਦੇਸ਼ ’ਚ ਇਕ ਸਥਾਨਕ ਅਦਾਲਤ ’ਚ ਪੇਸ਼ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 5 ਵਾਰ ਦੇ ਸਾਬਕਾ ਵਿਧਾਇਕ ਅੰਸਾਰੀ ਉੱਤਰ ਪ੍ਰਦੇਸ਼ ਦੇ ਬਾਂਦਾ ’ਚ ਇਕ ਜੇਲ੍ਹ ’ਚ ਬੰਦ ਹੈ। ਈਡੀ ਨੇ ਪਿਛਲੇ ਸਾਲ ਇਸ ਮਾਮਲੇ ’ਚ 59 ਸਾਲਾ ਅੰਸਾਰੀ ਤੋਂ ਪੁੱਛ-ਗਿੱਛ ਕੀਤੀ ਸੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਉਸ ਨੂੰ ਹਿਰਾਸਤ ’ਚ ਲਿਆ। ਅੰਸਾਰੀ ਨੂੰ ਈਡੀ ਵੱਲੋਂ ਪੇਸ਼ੀ ਵਾਰੰਟ ਦੇ ਆਧਾਰ ’ਤੇ ਪ੍ਰਯਾਗਰਾਜ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਸੰਘੀ ਜਾਂਚ ਏਜੰਸੀ ਨੇ ਨਵੰਬਰ ਨੂੰ ਪ੍ਰਯਾਗਰਾਜ ’ਚ ਆਪਣੇ ਦਫ਼ਤਰ ’ਚ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਦੇ ਵਿਧਾਇਕ ਪੁੱਤਰ ਅੱਬਾਸ ਅੰਸਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਪਹਿਲਾਂ ਅੰਸਾਰੀ ਦੇ ਰਿਸ਼ਤੇਦਾਰ ਆਤਿਫ ਰਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁਖਤਾਰ ਅੰਸਾਰੀ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਉੱਤਰ ਪ੍ਰਦੇਸ਼ ਪੁਲਸ ਵਲੋਂ ਦਰਜ ਕੀਤੀਆਂ ਗਈਆਂ ਐੱਫ. ਆਈ. ਆਰ. ਤੋਂ ਨਿਕਲਿਆ ਹੈ। ਇਸ ਤੋਂ ਇਲਾਵਾ ਕੰਸਟ੍ਰਕਸ਼ਨਸ ਨਾਮੀ ਕੰਪਨੀ ਖ਼ਿਲਾਫ਼ ਦੋ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ, ਜਿਸ ਨੂੰ ਅੰਸਾਰੀ ਦੀ ਪਤਨੀ, ਆਤਿਫ ਰਜਾ ਸਮੇਤ ਦੋ ਰਿਸ਼ਤੇਦਾਰ ਅਤੇ ਹੋਰ ਲੋਕ ਚਲਾ ਰਹੇ ਸਨ। ਅੰਸਾਰੀ ਜ਼ਮੀਨ ਹਥਿਆਉਣ, ਕਤਲ ਅਤੇ ਵਸੂਲੀ ਸਮੇਤ ਹੋਰ ਦੋਸ਼ਾਂ ’ਤੇ ਉਸ ਖਿਲਾਫ਼ ਦਰਜ ਘੱਟ ਤੋਂ ਘੱਟ 49 ਅਪਰਾਧਕ ਮਾਮਲਿਆਂ ਦੇ ਸਬੰਧ ’ਚ ਈਡੀ ਦੀ ਜਾਂਚ ਦੇ ਘੇਰੇ ’ਚ ਹੈ। ਉਹ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲਿਆਂ ’ਚ ਉੱਤਰ ਪ੍ਰਦੇਸ਼ ’ਚ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ।
ਵਿਦਿਆਰਥਣ ’ਤੇ ਤੇਜ਼ਾਬੀ ਹਮਲੇ ’ਤੇ ਬੋਲੇ CM ਕੇਜਰੀਵਾਲ- ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
NEXT STORY