ਨਵੀਂ ਦਿੱਲੀ- ਸੁਪਰੀਮ ਕੋਰਟ ਵੱਲੋਂ ਐਨਫੋਰਸਮੈਂਟ ਡਾਇਰੈਕਟਰ ਐੱਸ. ਕੇ. ਮਿਸ਼ਰਾ ਦਾ ਕਾਰਜਕਾਲ ਘਟਾ ਕੇ 31 ਜੁਲਾਈ 2023 ਤੱਕ ਕਰਨ ਦੇ ਨਾਲ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਸੰਭਾਵੀ ਲੋਕਾਂ ਦੀ ਸੂਚੀ ’ਚ ਟਾਪ ’ਤੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਨਿਤਿਨ ਗੁਪਤਾ ਹਨ, ਜੋ ਮੌਜੂਦਾ ਸਰਕਾਰ ਦੇ ਪਸੰਦੀਦਾ ਹਨ। ਆਮਦਨ ਕਰ ਵਿਭਾਗ ’ਚ ਸਾਰੇ ਮਾਮਲਿਆਂ ਦੀ ਵਾਗਡੋਰ ਉਨ੍ਹਾਂ ਦੇ ਹੱਥਾਂ ’ਚ ਰਹੀ ਹੈ। ਸੀ. ਬੀ. ਡੀ. ਟੀ. ’ਚ ਪਹਿਲਾਂ ਉਨ੍ਹਾਂ ਨੂੰ ਮੈਂਬਰ (ਜਾਂਚ) ਦੇ ਰੂਪ ’ਚ ਅਤੇ ਬਾਅਦ ’ਚ ਕੁਝ ਬੋਰਡ ਮੈਂਬਰਾਂ ਨੂੰ ਹਟਾ ਕੇ ਚੇਅਰਮੈਨ ਬਣਾਇਆ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਸਤੰਬਰ 2023 ’ਚ ਖ਼ਤਮ ਹੋ ਰਿਹਾ ਹੈ। ਈ. ਡੀ. ਤੋਂ ਬਾਅਦ, ਆਮਦਨ ਕਰ ਵਿਭਾਗ ਨੇ ਰਿਕਾਰਡ ਗਿਣਤੀ ’ਚ ਸਰਵੇਖਣ, ਤਲਾਸ਼ੀ ਅਤੇ ਛਾਪੇਮਾਰੀ ਕੀਤੀ ਹੈ। ਤਾਜ਼ਾ ਆਈ. ਟੀ. ਛਾਪੇਮਾਰੀ, ਜਿਸ ਦੀ ਚਰਚਾ ਰਹੀ, ਉਹ ਬੀ. ਬੀ. ਸੀ. ’ਤੇ ਸੀ, ਜਿਸ ਨੇ ਮਹੀਨਿਆਂ ਬਾਅਦ ਮੰਨਿਆ ਕਿ ਉਸ ਨੇ ਘੱਟ ਆਮਦਨ ਕਰ ਦਾ ਭੁਗਤਾਨ ਕੀਤਾ ਸੀ।
ਮੈਦਾਨ ’ਚ ਹੋਰ ਅਧਿਕਾਰੀਆਂ ’ਚ ਹਨ ਪ੍ਰਵੀਨ ਕੁਮਾਰ (ਆਈ. ਆਰ. ਐੱਸ. ਆਈ. ਟੀ. : 1987) ਜੋ ਸੀ. ਬੀ. ਡੀ. ਟੀ. ਦੇ ਮੈਂਬਰ ਵੀ ਹਨ। ਉਹ ਨਿਤਿਨ ਗੁਪਤਾ ਨਾਲੋਂ ਇਕ ਬੈਚ ਜੂਨੀਅਰ ਹਨ ਪਰ ਕੋਈ ਵੀ ਗੱਲ ਉਨ੍ਹਾਂ ਦੀ ਸੰਭਾਵਨਾ ਨੂੰ ਨਹੀਂ ਰੋਕ ਸਕਦੀ, ਕਿਉਂਕਿ ਅਜਿਹੇ ਸੰਵੇਦਨਸ਼ੀਲ ਅਹੁਦੇ ’ਤੇ ਸਿਰਫ ਸੀਨੀਅਰਤਾ ਹੀ ਪੈਮਾਨਾ ਨਹੀਂ ਹੁੰਦੀ। ਵਿੱਤੀ ਖੁਫੀਆ ਇਕਾਈ ਦੇ ਸਬਕਾ ਨਿਰਦੇਸ਼ਕ ਪੰਕਜ ਕੁਮਾਰ ਮਿਸ਼ਰਾ ਅਤੇ ਈ. ਡੀ. ’ਚ ਸਾਬਕਾ ਮੁਖੀ ਵਿਸ਼ੇਸ਼ ਨਿਰਦੇਸ਼ਕ ਸੀਮਾਂਚਲਾ ਦਾਸ ਦਾ ਵੀ ਪ੍ਰਮੁੱਖ ਅਹੁਦੇ ਲਈ ਜ਼ਿਕਰ ਕੀਤਾ ਜਾ ਰਿਹਾ ਹੈ।
ਈ. ਡੀ. ਨਿਰਦੇਸ਼ਕ ਦੀ ਚੋਣ ਸੀ. ਵੀ. ਸੀ. ਐਕਟ 2003 ਦੀਆਂ ਵਿਵਸਥਾਵਾਂ ਅਨੁਸਾਰ ਕੀਤੀ ਜਾਂਦੀ ਹੈ। 3 ਮੈਂਬਰਾਂ ਦੀ ਇਕ ਕਮੇਟੀ ਨਵੇਂ ਈ. ਡੀ. ਨਿਰਦੇਸ਼ਕ ਦੀ ਚੋਣ ਕਰੇਗੀ, ਜਿਸ ’ਚ ਮੁੱਖ ਕੇਂਦਰੀ ਵਿਜੀਲੈਂਸ ਕਮਿਸ਼ਨਰ ਪੀ. ਕੇ. ਸ਼੍ਰੀਵਾਸਤਵ, ਵਿੱਤ ਮੰਤਰਾਲਾ ’ਚ ਮਾਲ ਸਕੱਤਰ ਸੰਜੇ ਮਲਹੋਤਰਾ ਅਤੇ ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਐੱਸ. ਰਾਧਾ ਚੌਹਾਨ ਸ਼ਾਮਲ ਹਨ। ਈ. ਡੀ. ਨਿਰਦੇਸ਼ਕ ਦਾ ਕਾਰਜਕਾਲ 2 ਸਾਲ ਤੋਂ ਘੱਟ ਨਹੀਂ ਹੋਵੇਗਾ ਅਤੇ ਨਿਯੁਕਤੀ ਅਧਿਕਾਰੀ ਦੀ ਸਿਫਾਰਿਸ਼ ਨਾਲ ਹੀ ਕੋਈ ਵੀ ਤਬਾਦਲਾ ਹੁੰਦਾ ਹੈ। ਮੌਜੂਦਾ ਈ. ਡੀ. ਨਿਰਦੇਸ਼ਕ ਸੰਜੇ ਮਿਸ਼ਰਾ ਨੇ ਲਗਭਗ 5 ਸਾਲ ਤੱਕ ਅਹੁਦੇ ’ਤੇ ਰਹਿ ਕੇ ਇਤਿਹਾਸ ਰਚ ਦਿੱਤਾ।
ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, CJI ਨੇ ਜਸਟਿਸ ਭੂਈਆਂ ਅਤੇ ਭੱਟੀ ਨੂੰ ਚੁਕਾਈ ਸਹੁੰ
NEXT STORY