ਰਾਏਗੜ੍ਹ : ਛੱਤੀਸਗੜ੍ਹ ਦੇ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 15 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਭੂਪੇਸ਼ ਬਘੇਲ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
ਈਡੀ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੂਪੇਸ਼ ਬਘੇਲ ਦੇ ਪੁੱਤਰ ਚੈਤਨਯ ਬਘੇਲ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਨਾਲ ਜੁੜੇ ਸੂਤਰਾਂ ਅਨੁਸਾਰ ਕੁੱਲ 15 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਮਾਮਲਾ ਛੱਤੀਸਗੜ੍ਹ ਦੇ ਸ਼ਰਾਬ ਘੁਟਾਲੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਭੂਪੇਸ਼ ਬਘੇਲ ਦੇ ਬੇਟੇ ਚੈਤਨਯ ਦਾ ਨਾਂ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਆਸਮਾਨ ਤੋਂ ਵਰ੍ਹੇਗੀ ਅੱਗ! 40 ਡਿਗਰੀ ਪਾਰ ਹੋਵੇਗਾ ਤਾਪਮਾਨ, IMD ਦਾ ਅਲਰਟ ਜਾਰੀ
ਦੱਸਣਯੋਗ ਹੈ ਕਿ ਈਡੀ ਇਸ ਮਾਮਲੇ ਵਿੱਚ ਪਹਿਲਾਂ ਵੀ ਕਈ ਵੱਡੀਆਂ ਕਾਰਵਾਈਆਂ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਮਈ 2024 ਵਿੱਚ ਜਾਂਚ ਏਜੰਸੀ ਨੇ ਸਾਬਕਾ ਆਈਏਐੱਸ ਅਨਿਲ ਟੁਟੇਜਾ ਅਤੇ ਰਾਏਪੁਰ ਦੇ ਮੇਅਰ ਏਜਾਜ਼ ਢੇਬਰ ਦੇ ਭਰਾ ਅਨਵਰ ਢੇਬਰ ਸਮੇਤ ਕਈ ਮੁਲਜ਼ਮਾਂ ਦੀਆਂ 205.49 ਕਰੋੜ ਰੁਪਏ ਦੀ ਲਗਭਗ 18 ਚੱਲ ਅਤੇ 161 ਅਚੱਲ ਜਾਇਦਾਦਾਂ ਅਸਥਾਈ ਤੌਰ 'ਤੇ ਕੁਰਕ ਕੀਤੀਆਂ ਸਨ।
ਈਡੀ ਵੱਲੋਂ ਜੋ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚ ਸਾਬਕਾ ਆਈਏਐੱਸ ਅਨਿਲ ਟੁਟੇਜਾ ਦੀਆਂ 14 ਜਾਇਦਾਦਾਂ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 15.82 ਕਰੋੜ ਰੁਪਏ ਸੀ। ਜਦਕਿ 115 ਜਾਇਦਾਦਾਂ ਅਨਵਰ ਢੇਬਰ ਦੀਆਂ ਸਨ, ਜਿਨ੍ਹਾਂ ਦੀ ਕੀਮਤ 116.16 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਵਿਕਾਸ ਅਗਰਵਾਲ ਦੀਆਂ 3 ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 1.54 ਕਰੋੜ ਰੁਪਏ ਸੀ। 33 ਜਾਇਦਾਦਾਂ ਅਰਵਿੰਦ ਸਿੰਘ ਦੀਆਂ ਸਨ, ਜਿਨ੍ਹਾਂ ਦੀ ਕੀਮਤ 12.99 ਕਰੋੜ ਰੁਪਏ ਸੀ। ਅਰੁਣ ਪਤੀ ਤ੍ਰਿਪਾਠੀ ਦੀ 1.35 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
33 ਸਾਲਾਂ ਪਿੱਛੋਂ ਓਡੀਸ਼ਾ ਦੇ ਸਮੁੰਦਰੀ ਤੱਟ 'ਤੇ ਦਿਖਾਈ ਦਿੱਤੇ ਕੱਛੂ, ਆਂਡੇ ਦੇਣ ਦੇ 45 ਦਿਨਾਂ ਬਾਅਦ ਵਾਪਸ ਪਰਤਣਗੇ
NEXT STORY