ਰਾਂਚੀ (ਵਾਰਤਾ)- ਕੇਂਦਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੀਰਵਾਰ ਨੂੰ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਪਹੁੰਚ ਕੇ ਆਈ.ਏ.ਐੱਸ. ਪੂਜਾ ਸਿੰਘਲ ਨੂੰ ਰਿਮਾਂਡ 'ਤੇ ਲੈ ਲਿਆ। ਈ.ਡੀ. ਦੀ ਟੀਮ ਪੂਜਾ ਸਿੰਘਲ ਦੀ ਰਿਮਾਂਡਲ 'ਤੇ ਲੈ ਕੇ 5 ਦਿਨਾਂ ਤੱਕ ਪੁੱਛ-ਗਿੱਛ ਕਰੇਗੀ। ਰਿਮਾਂਡ 'ਤੇ ਲੈਣ ਤੋਂ ਬਾਅਦ ਪੂਜਾ ਸਿੰਘਲ ਨੂੰ ਈ.ਡੀ. ਆਪਣੇ ਨਾਲ ਲੈ ਕੇ ਰਾਂਚੀ ਏਅਰਪੋਰਟ ਸਥਿਤ ਈ.ਡੀ. ਦਫ਼ਤਰ ਪਹੁੰਚੀ। ਉੱਥੇ ਹੀ ਦੂਜੇ ਪਾਸੇ ਪੂਜਾ ਸਿੰਘਲ ਦੇ ਪਤੀ ਅਭਿਸ਼ੇਕ ਝਾਅ ਅਤੇ ਸੀ.ਏ. ਸੁਮਨ ਕੁਮਾਰ ਸਿੰਘ ਨੂੰ ਵੀ ਈ.ਡੀ. ਦਫ਼ਤਰ ਲਿਆਂਦਾ ਗਿਆ ਹੈ। ਦੱਸਿਆ ਗਿਆ ਕਿ 5 ਦਿਨਾਂ ਦੀ ਰਿਮਾਂਡ ਦੌਰਾਨ ਪੂਜਾ ਸਿੰਘਲ ਨੂੰ ਰੋਜ਼ਾਨਾ ਆਪਣੇ ਐਡਵੋਕੇਟ ਅਤੇ ਉਨ੍ਹਾਂ ਦੇ ਕਿਸੇ ਇਕ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਛੋਟ ਰਹੇਗੀ। ਪੁੱਛ-ਗਿੱਛ ਦੌਰਾਨ ਇਕ ਮਹਿਲਾ ਅਧਿਕਾਰੀ ਵੀ ਮੌਜੂਦ ਰਹੇਗੀ। ਰਿਮਾਂਡ ਮਿਆਦ ਖ਼ਤਮ ਹੋਣ ਤੋਂ ਬਾਅਦ ਜਾਂਚ ਏਜੰਸੀ ਇਨ੍ਹਾਂ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਮਨਰੇਗਾ ਫੰਡ ਗਬਨ, ਕਈ ਸੂਬਿਆਂ ’ਚ ED ਦੀ ਛਾਪੇਮਾਰੀ ਦੌਰਾਨ 19 ਕਰੋੜ ਤੋਂ ਵਧ ਦੀ ਨਕਦੀ ਬਰਾਮਦ
ਦੱਸਣਯੋਗ ਹੈ ਕਿ ਈ.ਡੀ. ਦੇ ਅਧਿਕਾਰੀ ਨੇ ਪੂਜਾ ਸਿੰਘਲ ਤੋਂ ਮਨਰੇਗਾ ਘਪਲੇ 'ਚ ਜਾਂਚ ਅਤੇ ਸਾਬਕਾ ਇੰਜੀਨੀਅਰ ਰਾਮ ਵਿਨੋਦ ਸਿਨਹਾ ਅਤੇ ਆਰ.ਕੇ. ਜੈਨ ਵਲੋਂ ਮਨਰੇਗਾ ਦੀਆਂ ਯੋਜਨਾਵਾਂ 'ਚ ਕਮੀਸ਼ਨਖੋਰੀ ਨਾਲ ਸੰਬੰਧਤ ਦਿੱਤੇ ਬਿਆਨ ਨਾਲ ਜੁੜੇ ਸਵਾਲ ਪੁੱਛੇ। ਈ.ਡੀ. ਨੇ ਪੂਜਾ ਦੇ ਆਈ.ਸੀ.ਆਈ.ਸੀ.ਆਈ. ਬੈਂਕ ਸਥਿਤ ਖਾਤੇ 'ਚ ਜਮ੍ਹਾ ਨਕਦ ਰੁਪਏ ਅਤੇ ਉਸ ਤੋਂ ਸੀ.ਏ. ਸੁਮਨ ਕੁਮਾਰ ਅਤੇ ਉਸ ਦੇ ਸੰਬੰਧਤ ਕੰਪਨੀਆਂ 'ਚ ਪੈਸਾ ਟਰਾਂਸਫਰ ਕੀਤੇ ਜਾਣ ਨਾਲ ਸੰਬੰਧਤ ਸਵਾਲ ਪੁੱਛੇ। ਦੱਸਿਆ ਗਿਆ ਕਿ ਪੂਜਾ ਸਿੰਘਲ ਨੇ ਆਪਣੇ ਬੈਂਕ ਖਾਤੇ 'ਚ ਜਮ੍ਹਾ ਨਕਦੀ ਦੇ ਸਿਲਸਿਲੇ 'ਚ ਤੁਰੰਤ ਕੁਝ ਵੀ ਦੱਸਣ 'ਚ ਅਸਮਰੱਥਤਾ ਜਤਾਈ। ਈ.ਡੀ. ਨੇ ਮਨਰੇਗਾ ਘਪਲੇ ਦੀ ਜਾਂਚ ਦੌਰਾਨ ਇਹ ਦੇਖਿਆ ਸੀ ਕਿ ਪੂਜਾ ਸਿੰਘਲ ਦੇ ਨਾਮ 'ਤੇ ਆਈ.ਸੀ.ਆਈ.ਸੀ.ਆਈ. ਬੈਂਕ 'ਚ ਖੋਲ੍ਹੇ ਗਏ ਖਾਤੇ ਕਈ ਪੜਾਵਾਂ 'ਚ ਨਕਦ ਇਕ ਕਰੋੜ ਰੁਪਏ ਜਮ੍ਹਾ ਕੀਤੇ ਗਏ ਸਨ। ਉਨ੍ਹਾਂ ਨੇ ਇਸੇ ਬੈਂਕ ਖਾਤੇ ਦੇ ਪੈਸਿਆਂ ਤੋਂ 13 ਪਾਲਿਸੀ ਖਰੀਦੀਆਂ ਸਨ। ਇਸ ਤੋਂ ਪਹਿਲਾਂ ਮਨਰੇਗਾ ਘਪਲੇ ਨੂੰ ਲੈ ਕੇ ਈ.ਡੀ. ਨੇ 6 ਮਈ ਨੂੰ ਆਈ.ਏ.ਐੱਸ. ਪੂਜਾ ਸਿੰਘਲ ਅਤੇ ਉਸ ਦੇ ਕਰੀਬੀਆਂ ਨਾਲ ਜੁੜੇ ਕਰੀਬ 25 ਟਿਕਾਣਿਆਂ 'ਤੇ 2 ਦਿਨਾਂ ਤੱਕ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 19.31 ਕਰੋੜ ਰੁਪਏ ਅਤੇ ਲਗਭਗ 300 ਕਰੋੜ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਸਨ। ਇਸ ਤੋਂ ਬਾਅਦ ਈ.ਡੀ. ਨੇ ਪੂਜਾ ਸਿੰਘਲ ਨੂੰ ਪੁੱਛ-ਗਿੱਛ ਲਈ ਸਮਨ ਨੋਟਿਸ ਭੇਜ ਕੇ ਪੁੱਛ-ਗਿੱਛ ਲਈ ਬੁਲਾਇਆ ਸੀ। ਮੰਗਲਵਾਰ ਨੂੰ ਪੂਜਾ ਤੋਂ 9 ਘੰਟੇ ਪੁੱਛ-ਗਿੱਛ ਕੀਤੀ ਗਈ ਸੀ। ਬੁੱਧਵਾਰ ਨੂੰ ਪੁੱਛ-ਗਿੱਛ ਦੌਰਾਨ ਪੂਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੱਕਰਵਾਤੀ ਤੂਫ਼ਾਨ ਦਰਮਿਆਨ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਕਿਨਾਰੇ ਵਹਿ ਕੇ ਆਇਆ ਸੁਨਹਿਰੀ ਰੰਗ ਦਾ ਰਥ
NEXT STORY