ਨਵੀਂ ਦਿੱਲੀ— ਪਾਕਿਸਤਾਨ 'ਚ ਸਰਗਰਮ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅਖਿਰ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ ਹੈ। ਅਜ਼ਹਰ ਦਾ ਅੱਤਵਾਦੀ ਸਮੂਹ 2000 'ਚ ਹੋਂਦ 'ਚ ਆਇਆ ਸੀ। ਉਸ ਨੇ ਭਾਰਤ 'ਚ ਪੁਲਵਾਮਾ ਹਮਲੇ ਸਣੇ ਕਈ ਅੱਤਵਾਦੀ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ 14 ਫਰਵਰੀ ਨੂੰ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਕੀਤੇ ਹਮਲੇ ਦੀ ਜ਼ਿੰਮੇਦਾਰੀ ਜੈਸ਼ ਨੇ ਲਈ ਸੀ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ।
ਅਜ਼ਹਰ ਨੂੰ ਅੱਤਵਾਦੀ ਐਲਾਨਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ
2009: ਭਾਰਤ ਨੇ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਇਕ ਪ੍ਰਸਤਾਵ ਪੇਸ਼ ਕੀਤਾ, ਜਿਸ ਨਾਲ ਉਸ ਦੇ ਵਿਸ਼ਵ 'ਚ ਕਿਤੇ ਵੀ ਯਾਤਰਾ ਕਰਨ 'ਤੇ ਪਾਬੰਦੀ ਲੱਗ ਜਾਂਦੀ, ਉਸ ਦੀ ਜਾਇਦਾਦ 'ਤੇ ਰੋਕ ਲੱਗ ਜਾਂਦੀ ਤੇ ਉਸ 'ਤੇ ਹਥਿਆਰ ਸਬੰਧੀ ਪਾਬੰਦੀ ਵੀ ਲਾਗੂ ਹੁੰਦੀ। ਪਰ ਚੀਨ ਨੇ ਇਸ ਕਦਮ 'ਤੇ ਰੋਕ ਲਗਾ ਦਿੱਤੀ ਸੀ।
2016: ਭਾਰਤ ਨੇ ਇਕ ਵਾਰ ਫਿਰ ਪੀ3 (ਅਮਰੀਕਾ, ਬ੍ਰਿਟੇਨ ਤੇ ਫਰਾਂਸ) ਦੇ ਸਮਰਥਨ ਨਾਲ ਸੰਯੁਕਤ ਰਾਸ਼ਟਰ ਦੀ 1267 ਪਾਬੰਦੀ ਕਮੇਟੀ 'ਚ ਅਜ਼ਹਰ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ।
2017: ਪੀ3 ਦੇਸ਼ਾਂ ਨੇ ਵੀ ਅਜਿਹਾ ਹੀ ਪ੍ਰਸਤਾਵ ਪੇਸ਼ ਕੀਤਾ। ਪਰ ਸੁਰੱਖਿਆ ਪ੍ਰੀਸ਼ਦ 'ਚ ਵੀਟੋ ਦੀ ਪਾਵਰ ਰੱਖਣ ਵਾਲੇ ਚੀਨ ਨੇ ਫਿਲ ਉਸ ਪ੍ਰਸਤਾਵ ਨੂੰ ਪਾਸ ਹੋਣ ਤੋਂ ਰੋਕ ਦਿੱਤਾ।
27 ਫਰਵਰੀ 2019: ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਇਕ ਨਵਾਂ ਪ੍ਰਸਤਾਵ ਪੇਸ਼ ਕੀਤਾ।
13 ਮਾਰਚ 2019: ਜੈਸ਼ ਮੁਖੀ ਨੂੰ ਕਾਲੀ ਸੂਚੀ 'ਚ ਪਾਉਣ ਦੀ ਕੋਸ਼ਿਸ਼ ਨੂੰ ਇਕ ਵਾਰ ਦੁਬਾਰਾ ਚੀਨ ਨੇ ਪੂਰਾ ਨਹੀਂ ਹੋਣ ਦਿੱਤਾ। ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਵਾਉਣ ਦਾ ਇਹ ਪਿਛਲੇ 10 ਸਾਲਾਂ ਦੀ ਚੌਥੀ ਕੋਸ਼ਿਸ਼ ਸੀ।
28 ਮਾਰਚ 2019: ਅਮਰੀਕਾ ਨੇ ਫਰਾਂਸ ਤੇ ਬ੍ਰਿਟੇਨ ਦੇ ਸਮਰਥਨ ਨਾਲ ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸਮੂਹ ਦੇ ਮੁਖੀ ਨੂੰ ਕਾਲੀ ਸੂਚੀ 'ਚ ਪਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਿੱਧੇ ਇਕ ਪ੍ਰਸਤਾਵ ਪੇਸ਼ ਕੀਤਾ।
3 ਅਪ੍ਰੈਲ 2019: ਅਮਰੀਕਾ ਦੇ ਜੈਸ਼ ਮੁਖੀ ਨੂੰ ਗਲੋਬਲ ਅੱਤਵਾਦੀ ਐਲਾਨ ਕਰਾਉਣ ਲਈ ਮੌਜੂਦ ਸਾਰੇ ਸਾਧਨਾਂ ਦੀ ਵਰਤੋਂ ਕਰਨ ਦੀ ਧਮਕੀ 'ਤੇ ਚੀਨ ਨੇ ਕਿਹਾ ਕਿ ਵਾਸ਼ਿੰਗਟਨ ਮਾਮਲੇ ਨੂੰ ਉਲਝਾ ਰਿਹਾ ਹੈ ਤੇ ਇਹ ਦੱਖਣੀ ਏਸ਼ੀਆ 'ਚ ਸ਼ਾਂਤੀ ਤੇ ਸਥਿਰਤਾ ਲਈ ਸਹੀ ਨਹੀਂ ਹੈ।
30 ਅਪ੍ਰੈਲ 2019: ਚੀਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਲੋਂ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਪ੍ਰਕਿਰਿਆ 'ਚ ਕੁਝ ਪ੍ਰਗਤੀ ਹੋਈ ਹੈ ਤੇ ਉਸ ਨੂੰ ਉਮੀਦ ਹੈ ਕਿ ਇਹ ਵਿਵਾਦਗ੍ਰਸਤ ਮੁੱਦਾ ਠੀਕ ਤਰ੍ਹਾਂ ਨਾਲ ਹੱਲ ਹੋਵੇਗਾ।
1 ਮਈ 2019: ਚੀਨ ਵਲੋਂ ਅਮਰੀਕਾ, ਬ੍ਰਿਟੇਨ ਤੇ ਫਰਾਂਸ ਦੇ ਪ੍ਰਸਤਾਵ 'ਤੋਂ ਰੋਕ ਹਟਾਉਣ ਤੋਂ ਬਾਅਦ 1267 ਪਾਬੰਦੀ ਕਮੇਟੀ ਨੇ ਅਜ਼ਹਰ ਨੂੰ ਇਕ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ।
ਮਸੂਦ ਅਜ਼ਹਰ 'ਤੇ ਬੈਨ ਤੋਂ ਬਾਅਦ ਬੋਲੇ ਮੋਦੀ, ਭਾਰਤ ਦੀ ਦਹਾੜ ਅੱਜ ਦੁਨੀਆ 'ਚ ਗੁੰਜ ਰਹੀ ਹੈ
NEXT STORY