ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਵੱਲੋਂ ਪੁਲਵਾਮਾ ਹਮਲੇ ਦੇ ਦੋਸ਼ੀ ਅੱਤਵਾਦੀ ਮਸੂਦ ਅਜ਼ਹਰ 'ਤੇ ਬੈਨ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਜੈਪੁਰ 'ਚ ਜਨ ਸਭਾ ਕੀਤੀ। ਇਸ ਦੌਰਾਨ ਉਹ ਜੰਮ ਕੇ ਵਿਰੋਧੀ 'ਤੇ ਵਰ੍ਹੇ। ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਪਤ ਦੀ ਵੱਡੀ ਕੂਟਨੀਤਕ ਜਿੱਤ ਹੋਈ ਹੈ। ਸੰਯੁਕਤ ਰਾਸ਼ਟਰ ਨੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜ਼ਹਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਮੋਦੀ ਦੀ ਨਹੀਂ, ਭਾਰਤ ਦੀ ਨਹੀਂ ਸਗੋ 130 ਕਰੋੜ ਭਾਰਤੀਆਂ ਦੀ ਸਫਲਤਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਏਅਰ ਸਟ੍ਰਾਈਕ ਹੋਈ ਉਦੋਂ ਮੈਂ ਪਾਕਿਸਤਾਨ ਦੀ ਸਰਹੱਦ ਨੇੜੇ ਚੁਰੂ 'ਚ ਆਇਆ ਸੀ। ਉਦੋਂ ਚੁਰੂ ਦੀ ਜਨਤਾ ਨੂੰ ਲੱਗਾ ਕਿ ਮੋਦੀ ਜੀ ਆਉਣਗੇ ਜਾਂ ਨਹੀਂ ਪਰ ਉਦੋਂ ਵੀ ਭਾਰਤ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਤੋਂ ਵਿਸ਼ਵ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਕਿਹਾ, 'ਜਦੋਂ ਇਹ ਸਭ ਹੋ ਰਿਹਾ ਸੀ, ਉਦੋਂ ਤੋਂ ਨਾਮਦਾਰ ਟਵੀਟ ਕਰ ਜੰਮ ਕੇ ਮੋਦੀ ਦਾ ਮਜ਼ਾਕ ਉਡਾ ਰਹੇ ਸਨ। ਉਨ੍ਹਾਂ ਕਿਹਾ ਕਿ ਸਿਰਫ ਨਾਮਦਾਰ ਹੀ ਨਹੀਂ ਇਕ ਵੱਡਾ ਵਰਗ ਮੇਰਾ ਮਜ਼ਾਕ ਬਣਾਉਂਦਾ ਸੀ ਪਰ ਹੁਣ ਸਾਬਿਤ ਹੋ ਗਿਆ ਹੈ ਕਿ ਭਾਰਤ ਦੀ ਗੱਲ ਵਿਸ਼ਵ 'ਚ ਸੁਣੀ ਜਾਂਦੀ ਹੈ।
ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਤੋਂ ਬਹੁਤ ਖੁਸ਼ ਹਾਂ : ਮਨਮੋਹਨ ਸਿੰਘ
NEXT STORY