ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇਕ ਇਲਾਕੇ ਵਿਚ ਰਾਮ ਨੌਮੀ ਮੌਕੇ ਆਯੋਜਿਤ ਸ਼ੋਭਾ ਯਾਤਰਾ 'ਤੇ ਕੁਝ ਅਣਪਛਾਤੇ ਲੋਕਾਂ ਵਲੋਂ ਅੰਡੇ ਸੁੱਟੇ ਜਾਣ ਮਗਰੋਂ ਇਲਾਕੇ ਵਿਚ ਤਣਾਅ ਵਧ ਗਿਆ ਹੈ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਇਸ ਘਟਨਾ ਮਗਰੋਂ ਸਥਾਨਕ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਇਸ ਸਿਲਸਿਲੇ ਵਿਚ ਅਣਪਛਾਤੇ ਲੋਕਾਂ ਖਿਲਾਫ਼ ਅਸ਼ਾਂਤੀ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਰਾਮ ਨੌਮੀ ਦੇ ਮੌਕੇ 'ਤੇ ਸਕਲ ਹਿੰਦੂ ਸਮਾਜ ਵੱਲੋਂ ਆਯੋਜਿਤ ਸ਼ੋਭਾ ਯਾਤਰਾ ਚਿਖਲਡੋਂਗਰੀ ਦੇ ਸਰਵੇਸ਼ਵਰ ਮੰਦਰ ਤੋਂ ਸ਼ੁਰੂ ਹੋਈ ਸੀ। ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਇਹ ਯਾਤਰਾ ਵਿਰਾਰ (ਪੱਛਮੀ) ਵਿਚ ਗਲੋਬਲ ਸਿਟੀ 'ਚ ਪਿੰਪਲੇਸ਼ਵਰ ਮੰਦਰ ਵੱਲ ਜਾ ਰਹੀ ਸੀ। ਰਾਮ ਨੌਮੀ ਦੀ ਸ਼ੋਭਾ ਯਾਤਰਾ 'ਚ ਕਰੀਬ 100 ਤੋਂ 150 ਮੋਟਰਸਾਈਕਲ, ਇਕ ਰੱਥ ਅਤੇ ਦੋ ਟੈਂਪੋ ਸ਼ਾਮਲ ਸਨ। ਯਾਤਰਾ 'ਚ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਯਾਤਰਾ ਪਿੰਪਲੇਸ਼ਵਰ ਮੰਦਰ ਦੇ ਨੇੜੇ ਪਹੁੰਚੀ ਤਾਂ ਨਜ਼ਦੀਕੀ ਇਮਾਰਤ ਤੋਂ ਕੁਝ ਬਾਈਕਰਾਂ 'ਤੇ ਕਥਿਤ ਤੌਰ 'ਤੇ ਅੰਡੇ ਸੁੱਟੇ ਗਏ। ਇਸ ਘਟਨਾ ਨਾਲ ਸ਼ਰਧਾਲੂਆਂ ਵਿਚ ਗੁੱਸਾ ਫੈਲ ਗਿਆ ਅਤੇ ਇਲਾਕੇ 'ਚ ਤਣਾਅ ਦਾ ਮਾਹੌਲ ਬਣ ਗਿਆ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਬੋਲਿੰਜ ਥਾਣੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ।
ਛੋਟੇ ਦੀਆਂ ਅੱਖਾਂ ਮੂਹਰੇ ਹੋਇਆ ਵੱਡੇ ਭਰਾ ਦਾ ਕਤਲ, ਮੂੰਹ ਬੰਦ ਕਰਨ ਲਈ ਕਾਤਲਾਂ ਨੇ...
NEXT STORY