ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਸੂਬੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੁਜ਼ੱਫਰਨਗਰ ਦੇ ਛਪਰ ਥਾਣਾ ਅਧੀਨ ਆਉਂਦੇ ਬਿਜੋਪੁਰਾ ਪਿੰਡ ਵਿੱਚ ਇੱਕ ਕਤਲ ਕੇਸ ਦੇ ਮੁੱਖ ਗਵਾਹ ਦਾ ਪੰਜ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਲਮਾਨ (35) ਵਜੋਂ ਹੋਈ ਹੈ, ਜੋ ਆਪਣੇ ਭਰਾ ਜ਼ੈਦ ਦੇ ਕਤਲ ਕੇਸ ਦਾ ਮੁੱਖ ਗਵਾਹ ਸੀ। ਜ਼ੈਦ ਦਾ ਚਾਰ ਸਾਲ ਪਹਿਲਾਂ ਮੇਰਠ ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਮਾਮਲਾ ਮੇਰਠ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਇਸੇ ਮਾਮਲੇ 'ਚ ਮੁਲਜ਼ਮ ਸਲਮਾਨ ਨੂੰ ਕੇਸ 'ਚ ਗਵਾਹ ਵਜੋਂ ਆਪਣਾ ਨਾਂ ਵਾਪਸ ਲੈਣ ਦਾ ਦਬਾਅ ਬਣਾ ਰਹੇ ਸਨ, ਜਿਸ ਤੋਂ ਸਲਮਾਨ ਨੇ ਇਨਕਾਰ ਕਰ ਦਿੱਤਾ, ਜਿਸ ਮਗਰੋਂ ਮੁਲਜ਼ਮਾਂ ਨੇ ਸਲਮਾਨ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਸ ਸਰਕਲ ਅਫ਼ਸਰ ਦੇਵਵ੍ਰਤ ਬਾਜਪਾਈ ਨੇ ਅੱਗੇ ਦੱਸਿਆ ਕਿ ਇਰਫਾਨ ਅਤੇ ਉਸ ਦੇ ਚਾਰ ਸਾਥੀਆਂ ਕਾਲੀਆ, ਮੁਹੰਮਦ ਅਲੀ, ਨਈਮੁਦੀਨ ਅਤੇ ਫਾਜ਼ਿਲ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਕਿ ਮੇਰਠ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਾਰੇ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਸਕਾਰ 'ਤੇ ਜਾ ਰਹੇ ਪਰਿਵਾਰ ਨੂੰ ਰਸਤੇ 'ਚ ਹੀ 'ਮੌਤ' ਨੇ ਆ ਪਾਇਆ ਘੇਰਾ, ਭਿਆਨਕ ਹਾਦਸੇ 'ਚ 3 ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ 'ਚ ਮਿਲੀ ਲਾਸ਼
NEXT STORY