ਪੰਚਕੂਲਾ— ਸੈਕਟਰ-6 ਦੇ ਨਾਗਰਿਕ ਹਸਪਤਾਲ 'ਚ ਸਟਾਫ਼ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੱਲ ਰਹੇ ਐੱਮ.ਆਰ.ਆਈ. ਐਂਡ ਸਿਟੀ ਸਕੈਨ ਸੈਂਟਰ 'ਚ 61 ਸਾਲ ਦੇ ਬਜ਼ੁਰਗ ਰਾਮਮੇਹਰ ਨੂੰ ਐੱਮ.ਆਰ.ਆਈ. ਮਸ਼ੀਨ 'ਚ ਪਾ ਕੇ ਉੱਥੋਂ ਦੇ ਟੈਕਨੀਸ਼ੀਅਨ ਭੁੱਲ ਗਏ। ਇਸ ਦੌਰਾਨ ਮਰੀਜ਼ ਦਾ ਸਾਹ ਟੁੱਟਣ 'ਤੇ ਉਨ੍ਹਾਂ ਨੇ ਕਾਫੀ ਹੱਥ ਪੈਰ ਮਾਰੇ ਪਰ ਬੈਲਟ ਬੰਨ੍ਹੀ ਹੋਣ ਕਾਰਨ ਉਹ ਹਿੱਲ ਵੀ ਨਹੀਂ ਸਕੇ ਪਰ ਬਜ਼ੁਰਗ ਨੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਜ਼ੋਰ ਲਗਾਉਂਦਾ ਰਹੇ। ਇਸ ਦੌਰਾਨ ਬੈਲਟ ਟੁੱਟ ਗਈ ਅਤੇ ਉਹ ਮਸ਼ੀਨ ਤੋਂ ਬਾਹਰ ਨਿਕਲਣ 'ਚ ਕਾਮਯਾਬ ਰਹੇ।
ਪੀੜਤ ਨੇ ਸਿਹਤ ਮੰਤਰੀ ਅਨਿਲ ਵਿੱਜ ਨੂੰ ਕੀਤੀ ਸ਼ਿਕਾਇਤ
ਪੀੜਤ ਨੇ ਐੱਮ.ਆਰ.ਆਈ. ਅਤੇ ਸਿਟੀ ਸਕੈਨ ਸੈਂਟਰ ਦੇ ਕਰਮਚਾਰੀਆਂ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੀ ਸ਼ਿਕਾਇਤ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੂੰ ਕੀਤੀ ਹੈ। ਪੀੜਤ ਨੇ ਡੀ.ਜੀ. (ਹੈਲਥ) ਡਾ. ਸੂਰਜਭਾਨ ਕੰਬੋਜ ਸੈਕਟਰ-5 ਸਥਿਤ ਥਾਣੇ 'ਚ ਵੀ ਇਸ ਦੀ ਸ਼ਿਕਾਇਤ ਦਿੱਤੀ ਹੈ। ਪੀੜਤ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਜੇਕਰ ਉਹ 30 ਸੈਕਿੰਡ ਹੋਰ ਬਾਹਰ ਨਹੀਂ ਆਉਂਦੇ ਤਾਂ ਉਨ੍ਹਾਂ ਦੀ ਮੌਤ ਹੋ ਜਾਂਦੀ।
ਇੰਚਾਰਜ ਨੇ ਕਿਹਾ ਟੈਕਨੀਸ਼ੀਅਨ ਦੀ ਕੋਈ ਗਲਤੀ ਨਹੀਂ
ਇਸ ਮਾਮਲੇ 'ਚ ਜਦੋਂ ਐੱਮ.ਆਰ.ਆਈ. ਸੈਂਟਰ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਟੈਕਨੀਸ਼ੀਅਨ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਟੈਕਨੀਸ਼ੀਅਨ ਨੇ ਹੀ ਮਰੀਜ਼ ਨੂੰ ਬਾਹਰ ਕੱਢਿਆ। ਬਕੌਲ ਸੈਂਟਰ ਇੰਚਾਰਜ, ਮਰੀਜ਼ ਦਾ 20 ਮਿੰਟ ਦਾ ਸਕੈਨ ਸੀ ਅਤੇ ਟੈਕਨੀਸ਼ੀਅਨ ਨੂੰ ਆਖਰੀ 3 ਮਿੰਟ ਦਾ ਸੀਕਵੈਂਸ ਲੈਣਾ ਸੀ। ਅੰਤ 'ਚ ਸਿਰਫ਼ 2 ਮਿੰਟ ਰਹਿ ਗਏ ਸਨ, ਮਰੀਜ਼ ਨੂੰ ਘਬਰਾਹਟ ਹੋਈ ਅਤੇ ਉਹ ਹਿਲਣ ਲੱਗ ਗਏ ਸਨ। ਸਿਟੀ ਸਕੈਨ ਸੈਂਟਰ ਦੇ ਇੰਚਾਰਜ ਨੇ ਦੱਸਿਆ ਕਿ ਟੈਕਨੀਸ਼ੀਅਨ ਨੇ ਬਜ਼ੁਰਗ ਨੂੰ ਹਿਲਣ ਤੋਂ ਮਨ੍ਹਾ ਕੀਤਾ ਸੀ। ਇਸ ਦੇ ਨਾਲ ਹੀ ਟੈਕਨੀਸ਼ੀਅਨ ਦੂਜੇ ਸਿਸਟਮ 'ਚ ਨੋਟਸ ਚੜ੍ਹਾ ਰਿਹਾ ਸੀ, ਜਦੋਂ ਇਕ ਮਿੰਟ ਰਹਿ ਗਿਆ ਸੀ ਤਾਂ ਟੈਕਨੀਸ਼ੀਅਨ ਨੇ ਦੇਖਿਆ ਕਿ ਮਰੀਜ਼ ਖੁਦ ਹੀ ਅੱਧਾ ਬਾਹਰ ਆ ਗਿਆ। ਇਸ ਤੋਂ ਬਾਅਦ ਟੈਕਨੀਸ਼ੀਅਨ ਨੇ ਹੀ ਮਰੀਜ਼ ਨੂੰ ਬਾਹਰ ਕੱਢਿਆ।
ਹਿਮਾਚਲ 'ਚ ਪਲਾਸਟਿਕ ਨਾਲ ਬਣੇ ਕਾਂਟੇ, ਚਮਚਿਆਂ 'ਤੇ ਲੱਗੀ ਪਾਬੰਦੀ
NEXT STORY