ਬਾਰਾਬੰਕੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਇਕ ਬਜ਼ੁਰਗ ਔਰਤ ਦੇ ਆਪਣੇ ਦੋਹਤੇ ਦੀ 10 ਦਿਨ ਪੁਰਾਣੀ ਲਾਸ਼ ਨਾਲ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਦਬੂ ਤੋਂ ਪਰੇਸ਼ਾਨ ਮੁਹੱਲੇ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਸੜੀ ਗਲੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੱਸਿਆ ਕਿ ਕੋਤਵਾਲੀ ਨਗਰ ਅਧੀਨ ਸ਼ਹਿਰ ਦੇ ਮੋਹਾਰੀਪੁਰਵਾ ਮੁਹੱਲੇ 'ਚ ਐਤਵਾਰ ਦੇਰ ਸ਼ਾਮ ਨਾਨੀ ਨੂੰ ਦੋਹਤੇ ਦੀ ਲਾਸ਼ ਨਾਲ ਰਹਿੰਦੇ ਹੋਏ ਵੇਖਿਆ। ਲਾਸ਼ ਨੂੰ ਕੀੜੇ ਖਾ ਰਹੇ ਸਨ। ਮੌਕੇ 'ਤੇ ਪਹੁੰਚੀ ਸੀ.ਓ. ਅਤੇ ਕੋਤਵਾਲੀ ਅਸਲੀਅਤ ਜਾਣਨ ਤੋਂ ਬਾਅਦ ਹੈਰਾਨ ਰਹਿ ਗਏ। ਲਾਸ਼ ਪੋਸਟਮਾਰਟਮ ਲਈ ਭੇਜ ਪੁਲਸ ਬਜ਼ੁਰਗ ਦੇ ਇਲਾਜ ਦੀ ਵਿਵਸਥਾ ਕਰਨ 'ਚ ਲੱਗੀ ਹੈ। ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਹੈ। ਮੋਹਰੀਪੁਰਵਾ ਮੁਹੱਲੇ ਦੇ ਲੋਕ ਪਿਛਲੇ 3-4 ਦਿਨਾਂ ਤੋਂ ਬੱਦਬੂ ਤੋਂ ਪਰੇਸ਼ਾਨ ਸਨ। ਲੋਕ ਸਮਝ ਨਹੀਂ ਪਾ ਰਹੇ ਸਨ। ਐਤਵਾਰ ਦੁਪਹਿਰ ਬਾਅਦ ਜਦੋਂ ਬੱਦਬੂ ਦੇ ਕਾਰਨ ਮਕਾਨ ਦੇ ਨੇੜੇ-ਤੇੜੇ ਰਹਿਣ ਵਾਲਿਆਂ ਦਾ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਤਾਂ ਮੁਹੱਲੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : 3 ਸਾਲਾ ਬੱਚੇ ਦੀ ਧੌਣ ਫੜ ਕੇ ਜੰਗਲ ’ਚ ਲੈ ਗਿਆ ਤੇਂਦੁਆ, ਫ਼ਰਿਸ਼ਤਾ ਬਣ ਬਹੁੜੇ ਪੁਲਸ ਗਾਰਡ
ਸੂਚਨਾ 'ਤੇ ਪੁਲਸ ਪਹੁੰਚੀ ਅਤੇ ਜਿਸ ਘਰੋਂ ਬੱਦਬੂ ਆ ਰਹੀ ਸੀ ਪੁਲਸ ਉਸ ਦੇ ਅੰਦਰ ਪਹੁੰਚੀ। ਪੁਲਸ ਨਜ਼ਾਰਾ ਦੇਖ ਕੇ ਹੈਰਾਨ ਸੀ, ਕਿਉਂਕਿ ਘਰ ਦੇ ਅੰਦਰ ਪੂਰੀ ਤਰ੍ਹਾਂ ਸੜ ਚੁੱਕੀ ਲਾਸ਼ ਨਾਲ ਕਰੀਬ 65 ਸਾਲਾ ਬਜ਼ੁਰਗ ਬੈਠੀ ਸੀ। ਪੁੱਛ-ਗਿੱਛ 'ਚ ਸਥਾਨਕ ਲੋਕਾਂ ਨੇ ਦੱਸਿਆ ਕਿ ਬਜ਼ੁਰਗ ਮਨੋਰੋਗੀ ਹੈ। ਭਿਆਨਕ ਬੱਦਬੂ ਨਾਲ ਪੁਲਸ ਵਾਲਿਆਂ ਦਾ ਰੁਕਣਾ ਵੀ ਮੁਸ਼ਕਲ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਮੁਹੱਲੇ ਦੇ ਲੋਕਾਂ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਕਿ ਉਸ ਨਾਲ ਰਹਿਣ ਵਾਲਾ ਨੌਜਵਾਨ ਉਸ ਦਾ ਦੋਹਤਾ ਹੈ। ਮ੍ਰਿਤਕ ਦੇ ਮਾਤਾ-ਪਿਤਾ ਦਾ ਵੀ ਦਿਹਾਂਤ ਹੋ ਚੁੱਕਿਆ ਹੈ। ਉਹ ਪਿਛਲੇ ਕਈ ਸਾਲਾਂ ਤੋਂ ਨਾਨੀ ਨਾਲ ਹੀ ਰਹਿੰਦਾ ਸੀ। ਲੋਕਾਂ ਨੇ ਦੱਸਿਆ ਕਿ ਬਜ਼ੁਰਗ ਹਮੇਸ਼ਾ ਦਰਵਾਜ਼ਾ ਖੋਲ੍ਹਦੀ ਅਤੇ ਬੰਦ ਕਰਦੀ ਸੀ। ਬਜ਼ੁਰਗ ਦੇ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ। ਲੋਕਾਂ ਅਨੁਸਾਰ ਲਾਸ਼ ਕਰੀਬ 10 ਦਿਨ ਪੁਰਾਣੀ ਹੈ। ਪੁਲਸ ਨੇ ਦੱਸਿਆ ਕਿ ਨੌਜਵਾਨ ਦੀ ਉਮਰ 17 ਤੋਂ 19 ਸਾਲ ਦਰਮਿਆਨ ਹੋਵੇਗੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਜ਼ੁਰਗ ਦੇ ਕਿੰਨੇ ਧੀ-ਪੁੱਤ ਹਨ। ਕਿਹੜੇ ਹਾਲਾਤ 'ਚ ਬਜ਼ੁਰਗ ਇੱਥੇ ਆਪਣੇ ਦੋਹਤੇ ਨਾਲ ਰਹਿ ਰਹੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ 'ਚ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ : ਭਰਾ ਦੇ ਵਿਆਹ ਤੋਂ ਅਗਲੇ ਦਿਨ ਕਰ 'ਤਾ ਕਾਂਡ, ਲਾੜੀ ਸਣੇ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ
ਦੇਸ਼ ਦੇ ਸਭ ਤੋਂ ਛੋਟੇ ਜ਼ਿਲ੍ਹੇ 'ਚ ਮੌਜੂਦ ਹਨ 88 ਸ਼ਰਾਬ ਦੀਆਂ ਦੁਕਾਨਾਂ ਪਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ
NEXT STORY