ਗੁਰੂਗ੍ਰਾਮ (ਏਜੰਸੀ)— ਦਿੱਲੀ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਦੇ ਡੀ. ਐੱਲ. ਐੱਫ. ਫੇਸ-2 ਇਲਾਕੇ ਵਿਚ ਇਕ ਮਕਾਨ ਦੇ ਅੰਦਰੋਂ 72 ਸਾਲਾ ਬਜ਼ੁਰਗ ਔਰਤ ਦੀ ਲਾਸ਼ ਮਿਲੀ, ਜਦਕਿ ਔਰਤ ਦਾ 76 ਸਾਲਾ ਬਜ਼ੁਰਗ ਪਤੀ ਜ਼ਖਮੀ ਹਾਲਤ ਵਿਚ ਮਿਲਿਆ। ਪੁਲਸ ਨੂੰ ਜਦੋਂ ਘਟਨਾ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਗੁਰੂਗ੍ਰਾਮ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਬਜ਼ੁਰਗ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ।
ਸ਼ੁਰੂਆਤੀ ਜਾਂਚ ਵਿਚ ਪੁਲਸ ਇਸ ਨੂੰ ਖੁਦਕੁਸ਼ੀ ਮੰਨ ਰਹੀ ਹੈ। ਇਹ ਘਟਨਾ ਸ਼ਨੀਵਾਰ ਦੀ ਹੈ। ਸ਼ਨੀਵਾਰ ਦੀ ਸਵੇਰ ਨੂੰ ਤਕਰੀਬਨ 9.30 ਵਜੇ ਗੁਰੂਗ੍ਰਾਮ ਪੁਲਸ ਦੇ ਕੰਟਰੋਲ ਰੂਮ ਵਿਚ ਇਕ ਫੋਨ ਕਾਲ ਆਇਆ, ਜਿਸ ਵਿਚ ਦੱਸਿਆ ਗਿਆ ਕਿ ਇਸ ਮਕਾਨ ਵਿਚ ਰਹਿਣ ਵਾਲੀ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ, ਜਦਕਿ ਉਨ੍ਹਾਂ ਦਾ ਪਤੀ ਜ਼ਖਮੀ ਹਾਲਤ ਵਿਚ ਹੈ। ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਜੋ ਮੰਜ਼ਰ ਦੇਖਿਆ, ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਬੈੱਡਰੂਮ ਵਿਚ ਬੈੱਡ ਉੱਪਰ ਗੁਰਮੇਹਰ ਦੀ ਲਾਸ਼ ਖੂਨ ਨਾਲ ਲਹੂ-ਲੁਹਾਨ ਪਈ ਹੋਈ ਸੀ, ਜਦਕਿ ਹਰਨੇਕ ਸਿੰਘ ਜ਼ਖਮੀ ਹਾਲਤ ਵਿਚ ਮਿਲੇ। ਪੁਲਸ ਨੇ ਜ਼ਖਮੀ ਹਰਨੇਕ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਪੁਲਸ ਮੁਤਾਬਕ ਔਰਤ ਦੇ ਗਲੇ 'ਤੇ ਚਾਕੂ ਦੇ ਨਿਸ਼ਾਨ ਮਿਲੇ ਹਨ, ਜਦਕਿ ਹਰਨੇਕ ਸਿੰਘ ਦੇ ਗੁੱਟ ਕੱਟੇ ਹੋਏ ਹਨ ਅਤੇ ਉਨ੍ਹਾਂ ਦੇ ਗਲੇ 'ਤੇ ਵੀ ਚਾਕੂ ਨਾਲ ਕੱਟ ਦੇ ਨਿਸ਼ਾਨ ਹਨ। ਪੁਲਸ ਸ਼ੁਰੂਆਤੀ ਜਾਂਚ 'ਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਕੇ ਚਲ ਰਹੀ ਹੈ। ਦੋਹਾਂ ਬਜ਼ੁਰਗ ਜੋੜੇ ਦਾ ਬੇਟਾ ਆਸਟ੍ਰੇਲੀਆ, ਜਦਕਿ ਬੇਟੀ ਕੈਨੇਡਾ 'ਚ ਰਹਿੰਦੀ ਹੈ। ਪੁਲਸ ਨੂੰ ਮੌਕੇ 'ਤੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦਾ ਖੁਲਾਸਾ ਅਜੇ ਤਕ ਨਹੀਂ ਹੋ ਸਕਿਆ ਹੈ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਆਸਾਮ ਦੇ ਕਈ ਜ਼ਿਲਿਆਂ 'ਚ ਹੜ੍ਹ ਦੀ ਚੇਤਾਵਨੀ
NEXT STORY