ਨਵੀਂ ਦਿੱਲੀ- ਬਿਹਾਰ ’ਚ ਵੋਟਾਂ ਪੈਣ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ, ਸ਼ਰਾਬ ਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ 6 ਸਾਲ ਬਾਅਦ ਆਪਣੀ ਆਰਥਿਕ ਖੁਫੀਆ ਕਮੇਟੀ ਨੂੰ ਮੁੜ ਸਰਗਰਮ ਕੀਤਾ ਹੈ। ਚੋਣਾਂ ਸਬੰਧੀ ਖੁਫੀਆ ਮਾਮਲਿਆਂ ਦੀ ਬਹੁ-ਵਿਭਾਗੀ ਕਮੇਟੀ (ਐੱਮ. ਡੀ .ਸੀ. ਈ. ਆਈ.) ਦੀ 2019 ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਇੱਥੇ ਮੀਟਿੰਗ ਹੋਈ ਸੀ। ਮੀਟਿੰਗ ’ਚ ਚੋਣਾਂ ਵਾਲੇ ਸੂਬੇ ਬਿਹਾਰ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਤੇ ਮੁਫ਼ਤ ਚੀਜ਼ਾਂ ਦੀ ਵਰਤੋਂ ਨੂੰ ਰੋਕਣ ਲਈ ਜ਼ਿੰਮੇਵਾਰ ਏਜੰਸੀਆਂ ਤੇ ਕੇਂਦਰੀ ਪੁਲਸ ਫੋਰਸਾਂ ਦੀ ਰਣਨੀਤੀ ਨੂੰ ਸੁਧਾਰਿਆ ਗਿਆ।
ਕਮੇਟੀ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਬਣਾਈ ਗਈ ਸੀ। ਕਮੇਟੀ 2014 ਤੇ ਫਿਰ 2019 ਦੀਆਂ ਚੋਣਾਂ ਤੋਂ ਪਹਿਲਾਂ ਮਿਲੀ ਸੀ। ਉਦੋਂ ਤੋਂ ਰਸਮੀ ਤੌਰ ’ਤੇ ਕੋਈ ਮੀਟਿੰਗ ਨਹੀਂ ਹੋਈ। ਏਜੰਸੀਆਂ ਤੇ ਸੁਰੱਖਿਆ ਫੋਰਸਾਂ ਦੇ ਮੁਖੀ ਪੈਸਿਆਂ ਦੀ ਸ਼ਕਤੀ ਨੂੰ ਰੋਕਣ ਲਈ ਰਣਨੀਤੀਆਂ ਬਣਾਉਣ ਲਈ ਮੀਟਿੰਗਾਂ ਕਰ ਰਹੇ ਹਨ। ਸ਼ੁੱਕਰਵਾਰ ਦੀ ਮੀਟਿੰਗ ਵੱਡੇ ਪੱਧਰ ’ਤੇ ਹੋਈ ਸੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਐੱਸ. ਐੱਸ. ਸੰਧੂ ਤੇ ਵਿਵੇਕ ਜੋਸ਼ੀ ਮੀਟਿੰਗ ’ਚ ਮੌਜੂਦ ਸਨ।
ਚੋਣ ਕਮਿਸ਼ਨ ਨੇ 6 ਸਾਲ ਬਾਅਦ ਆਪਣੀ ਆਰਥਿਕ ਖੁਫੀਆ ਕਮੇਟੀ ਨੂੰ ਕੀਤਾ ਮੁੜ ਸਰਗਰਮ
NEXT STORY