ਠਾਣੇ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਿਆਂਦੀ ਗਈ ਚੋਣ ਬਾਂਡ ਯੋਜਨਾ ਨੂੰ 'ਦੁਨੀਆ ਦਾ ਸਭ ਤੋਂ ਵੱਡਾ ਐਕਸਟਾਰਸ਼ਨ ਰੈਕੇਟ' (ਜ਼ਬਰਨ ਵਸੂਲੀ ਗਿਰੋਹ) ਕਰਾਰ ਦਿੱਤਾ। ਇਸ ਯੋਜਨਾ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਯੋਜਨਾ ਦੇ ਮਾਧਿਅਮ ਨਾਲ ਇਕੱਠੇ ਕੀਤੇ ਗਏ ਧਨ ਦਾ ਇਸਤੇਮਾਲ ਸਿਆਸੀ ਦਲਾਂ ਨੂੰ ਤੋੜਨ ਅਤੇ ਵਿਰੋਧੀ ਸਰਕਾਰਾਂ ਨੂੰ ਸੁੱਟਣ ਲਈ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਇਕ ਦਿਨ ਪਹਿਲੇ ਹੀ ਇਸ ਯੋਜਨਾ ਨਾਲ ਜੁੜੇ ਅੰਕੜੇ ਜਨਤਕ ਕੀਤੇ ਗਏ ਸਨ। ਰਾਹੁਲ ਨੇ ਕਿਹਾ ਕਿ ਚੋਣ ਬਾਂਡ ਅਤੇ ਸੂਬਿਆਂ 'ਚ ਕਾਂਗਰਸ ਜਾਂ ਹੋਰ ਵਿਰੋਧੀ ਦਲਾਂ ਦੀਆਂ ਸਰਕਾਰਾਂ ਵਲੋਂ ਦਿੱਤੇ ਗਏ ਇਕਰਾਰਨਾਮੇ ਵਿਚਾਲੇ ਕੋਈ ਸੰਬੰਧ ਨਹੀਂ ਹੈ। ਰਾਹੁਲ ਗਾਂਧੀ ਆਪਣੀ 'ਭਾਰਤ ਜੋੜੋ ਨਿਆਏ ਯਾਤਰਾ' ਦੇ ਅੰਤਰਿਮ ਪੜ੍ਹਾਅ 'ਚ ਮਹਾਰਾਸ਼ਟਰ 'ਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੈਕਟਰ-ਟਰਾਲੀਆਂ ਨਾਲ ਹੁਣ ਨਹੀਂ ਕਰ ਸਕੋਗੇ ਇਹ ਕੰਮ, ਹਾਈ ਕੋਰਟ ਨੇ ਜਾਰੀ ਕੀਤੇ ਹੁਕਮ
NEXT STORY