ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰਾਲਾ (MEA) ਨੇ ਵੀਰਵਾਰ ਨੂੰ ਕਿਹਾ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਬਾਲਟੀਮੋਰ ਵਿਚ ਇਕ ਪੁਲ ਨਾਲ ਟਕਰਾਏ ਕਾਰਗੋ ਜਹਾਜ਼ ਵਿਚ 20 ਭਾਰਤੀ ਸਵਾਰ ਹਨ ਅਤੇ ਭਾਰਤੀ ਦੂਤਘਰ ਉਨ੍ਹਾਂ ਦੇ ਅਤੇ ਸਥਾਨਕ ਅਧਿਕਾਰੀਆਂ ਦੇ ਨਾਲ ਸੰਪਰਕ ਵਿਚ ਹੈ। ਬਾਲਟੀਮੋਰ ਵਿੱਚ ਪੈਟਾਪਸਕੋ ਨਦੀ ਉੱਤੇ ਬਣਿਆ 2.6 ਕਿਲੋਮੀਟਰ ਲੰਬਾ 'ਫ੍ਰਾਂਸਿਸ ਸਕਾਟ ਕੀ ਬ੍ਰਿਜ਼' ਉਸ ਸਮੇਂ ਢਹਿ ਗਿਆ ਜਦੋਂ ਮੰਗਲਵਾਰ ਤੜਕੇ ਸ਼੍ਰੀਲੰਕਾ ਜਾ ਰਿਹਾ ਇੱਕ 984 ਫੁੱਟ ਲੰਬਾ ਕਾਰਗੋ ਜਹਾਜ਼ ਪੁਲ ਦੇ ਇੱਕ ਖੰਭੇ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ: ਕੇਜਰੀਵਾਲ ਮਾਮਲਾ; ਭਾਰਤ ਦੇ ਇਤਰਾਜ਼ ਦੇ ਬਾਵਜੂਦ ਅਮਰੀਕਾ ਨੇ ਫਿਰ ਕਿਹਾ: ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ
ਇੱਥੇ ਆਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਸਾਡੀ ਜਾਣਕਾਰੀ ਅਨੁਸਾਰ 20 ਭਾਰਤੀਆਂ ਸਮੇਤ 21 ਚਾਲਕ ਦਲ ਦੇ ਮੈਂਬਰ ਹਨ। ਉਹ ਸਾਰੇ ਠੀਕ ਹਨ, ਉਨ੍ਹਾਂ ਦੀ ਸਿਹਤ ਠੀਕ ਹੈ। ਉਨ੍ਹਾਂ ਵਿੱਚੋਂ ਇੱਕ ਨੂੰ ਥੋੜ੍ਹੀ ਸੱਟ ਲੱਗੀ ਸੀ, ਕੁਝ ਟਾਂਕਿਆਂ ਦੀ ਲੋੜ ਸੀ ਅਤੇ ਉਸ ਨੂੰ ਟਾਂਕੇ ਲਾਏ ਗਏ ਹਨ। ਉਹ ਵਾਪਸ ਜਹਾਜ਼ 'ਤੇ ਚਲਾ ਗਿਆ ਹੈ।'' ਉਨ੍ਹਾਂ ਕਿਹਾ ਕਿ ਅਮਰੀਕਾ 'ਚ ਭਾਰਤੀ ਦੂਤਘਰ ਜਹਾਜ਼ 'ਤੇ ਸਵਾਰ ਭਾਰਤੀਆਂ ਅਤੇ ਸਥਾਨਕ ਅਧਿਕਾਰੀਆਂ ਨਾਲ ਨਜ਼ਦੀਕੀ ਸੰਪਰਕ 'ਚ ਹੈ।
ਇਹ ਵੀ ਪੜ੍ਹੋ: ਬਾਲਟੀਮੋਰ ਪੁਲ ਹਾਦਸਾ, ਜਹਾਜ਼ ਦੇ ਭਾਰਤੀ ਅਮਲੇ ਦੀ ਸਿਆਣਪ ਤੋਂ ਪ੍ਰਭਾਵਿਤ ਹੋਏ ਬਾਈਡੇਨ, ਕੀਤੀ ਤਾਰੀਫ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤ 'ਚ 83 ਫ਼ੀਸਦੀ ਬੇਰੋਜ਼ਗਾਰ ਹਨ ਪੜ੍ਹੇ-ਲਿਖੇ ਨੌਜਵਾਨ!
NEXT STORY