ਜੈਪੁਰ, (ਅਸ਼ੋਕ)- ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਉਂਝ ਤਾਂ ਸਾਰਾ ਦੇਸ਼ ਆਪਣੇ ਢੰਗ ਨਾਲ ਸ਼ਰਧਾਂਜਲੀ ਦੇ ਰਿਹਾ ਹੈ ਪਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ ਇਕ ਦਰਦ ਭਰੀ ਸੋਚ ਅਧੀਨ ਵੱਖ-ਵੱਖ ਅਦਾਰਿਆਂ ਤੇ ਸਰਕਾਰਾਂ ਵਲੋਂ ਮਿਲੇ 250 ਤੋਹਫਿਆਂ ਦੀ ਇਥੇ ਬਕਾਇਦਾ ਪ੍ਰਦਰਸ਼ਨੀ ਲਾਈ। ਨੀਲਾਮੀ ਦੌਰਾਨ ਬੋਲੀ 500 ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਤਕ ਪਹੁੰਚੀ। ਨੀਲਾਮੀ ਤੋਂ ਹਾਸਲ ਹੋਈ ਰਕਮ ਨੂੰ ਮੁੱਖ ਮੰਤਰੀ ਸਹਾਇਤਾ ਫੰਡ ਵਿਚ ਜਮ੍ਹਾ ਕਰਵਾਇਆ ਜਾਵੇਗਾ।
ਗਹਿਲੋਤ ਨੇ ਕਿਹਾ ਕਿ ਤੋਹਫਿਆਂ ਤੋਂ ਹਾਸਲ ਰਕਮ ਨੂੰ ਮੈਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਰਪਿਤ ਕਰਦਾ ਹਾਂ।
ਕਾਂਗਰਸ ਦੇ 3 ਬਾਗੀ ਵਿਧਾਇਕ ਫੜਨਗੇ ਭਾਜਪਾ ਦਾ ਪੱਲਾ
NEXT STORY