ਨੋਇਡਾ— ਨੋਇਡਾ 'ਚ ਸੈਕਟਰ 121 ਸਥਿਤ ਇਕ ਸੋਸਾਇਟੀ ਦੀ 16ਵੀਂ ਮੰਜ਼ਲ ਤੋਂ ਹੇਠਾਂ ਡਿੱਗ ਕੇ ਇਕ ਇੰਜੀਨੀਅਰ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਇੰਜੀਨੀਅਰ ਇਸੇ ਸੋਸਾਇਟੀ 'ਚ ਰਹਿੰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਅਨੁਸਾਰ ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ। ਥਾਣਾ ਫੇਜ਼-3 ਦੇ ਇੰਚਾਰਜ ਨਿਰੀਖਕ ਅਖਿਲੇਸ਼ ਤ੍ਰਿਪਾਠੀ ਨੇ ਦੱਸਿਆ,''ਸੈਕਟਰ 121 ਸਥਿਤ ਇਕ ਸੋਸਾਇਟੀ 'ਚ ਰਹਿਣ ਵਾਲੇ ਰਵੀ ਹੇਲੀਵਾਲ ਦੀ ਸ਼ਨੀਵਾਰ ਨੂੰ ਉਨ੍ਹਾਂ ਦੀ ਸੋਸਾਇਟੀ ਦੀ 16ਵੀਂ ਮੰਜ਼ਲ ਤੋਂ ਡਿੱਗਣ ਨਾਲ ਸ਼ੱਕੀ ਹਾਲਤ 'ਚ ਮੌਤ ਹੋ ਗਈ। ਉਹ ਮੂਲ ਰੂਪ ਨਾਲ ਝਾਰਖੰਡ ਦੇ ਰਹਿਣ ਵਾਲਾ ਸੀ।''
ਹਾਲ ਹੀ 'ਚ ਹੋਈ ਸੀ ਸਗਾਈ
ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਐਰੀਕਸਨ ਕੰਪਨੀ 'ਚ ਇੰਜੀਨੀਅਰ ਦੇ ਅਹੁਦੇ 'ਤੇ ਕੰਮ ਕਰਦਾ ਸੀ। ਉਸ ਦੇ ਪਰਿਵਾਰ ਵਾਲਿਆਂ ਅਨੁਸਾਰ ਕੁਝ ਸਮੇਂ ਹਾਲ ਹੀ 'ਚ ਉਸ ਦੀ ਸਗਾਈ ਹੋਈ ਸੀ। ਥਾਣਾ ਇੰਚਾਰਜ ਨੇ ਦੱਸਿਆ,''ਪਹਿਲੀ ਨਜ਼ਰ 'ਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਵਿਅਕਤੀ ਸੋਸਾਇਟੀ ਦੀ ਤੀਜੀ ਮੰਜ਼ਲ 'ਤੇ ਰਹਿੰਦਾ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਸੋਸਾਇਟੀ ਦੀ 16ਵੀਂ ਮੰਜ਼ਲ 'ਤੇ ਕਿਵੇਂ ਪਹੁੰਚਿਆ ਅਤੇ ਉੱਥੋਂ ਛਾਲ ਮਾਰ ਕੇ ਖੁਦਕੁਸ਼ੀ ਕਿਉਂ ਕੀਤੀ।'' ਉਨ੍ਹਾਂ ਨੇ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਮ੍ਰਿਤਕ ਦੇ ਪਰਿਵਾਰ ਵਾਲੇ ਕਿਸੇ ਵਿਰੁੱਧ ਸ਼ਿਕਾਇਤ ਕਰਦੇ ਹਨ ਤਾਂ ਘਟਨਾ ਦੀ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਥਾਣਾ ਇੰਚਾਰਜ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।
LIC ਦਾ 31 ਮਾਰਚ ਤੱਕ ਖਾਸ ਆਫਰ, e-Term plan ਖਰੀਦਣ 'ਤੇ ਹਰ ਕਿਸ਼ਤ ਨਾਲ ਮਿਲੇਗੀ ਭਾਰੀ ਛੋਟ
NEXT STORY