ਮੈਸੂਰ— ਸਰਕਾਰੀ ਕੁੱਕ ਦੇ ਅਹੁਦੇ ਲਈ ਪੋਸਟ ਗਰੈਜ਼ੂਏਟ ਤੋਂ ਲੈ ਕੇ ਇੰਜੀਨੀਅਰਜ਼ ਤੱਕ ਨੇ ਅਪਲਾਈ ਕੀਤਾ ਹੈ। ਇਸ ਗਰੁੱਪ ਡੀ ਸ਼੍ਰੇਣੀ ਦੇ ਅਹੁਦੇ ਲਈ ਘੱਟੋ-ਘੱਟ ਸਿੱਖਿਆ ਯੋਗਤਾ ਹਾਈ ਸਕੂਲ ਹੈ ਪਰ ਇਸ ਲਈ 70 ਗਰੈਜ਼ੂਏਟ, 40 ਪੋਸਟ ਗਰੈਜ਼ੂਏਟ ਅਤੇ 5 ਇੰਜੀਨੀਅਰਜ਼ ਨੇ ਵੀ ਲਿਖਤੀ ਪ੍ਰੀਖਿਆ ਦਿੱਤੀ ਹੈ।
ਇੰਜੀਨੀਅਰਿੰਗ ਦੇ ਫਾਈਨਲ ਈਅਰ (ਆਖਰੀ ਸਾਲ) ਦੀ ਵਿਦਿਆਰਥਣ ਲਤਾ ਕਹਿੰਦੀ ਹੈ, ਜੇਕਰ ਮੇਰੀ ਇਸ ਅਹੁਦੇ ਲਈ ਚੋਣ ਹੋਈ ਤਾਂ ਮੈਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਵੀ ਜਾਰੀ ਰੱਖ ਸਕਾਂਗੀ। ਮੈਸੂਰ 'ਚ ਬੈਕਵਰਡ ਕਮਿਊਨਿਟੀ ਹੋਸਟਲਾਂ ਲਈ 58 ਕੁੱਕਾਂ ਅਤੇ 92 ਅਸਿਸਟੈਂਟ ਕੁੱਕਾਂ ਦੀ ਭਰਤੀ ਹੋਣੀ ਹੈ। ਉੱਥੇ ਹੀ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਹੋਸਟਲਾਂ 'ਚ 32 ਕੁੱਕਾਂ ਦੀ ਭਰਤੀ ਹੋਣੀ ਹੈ।
ਬਿਹਾਰ 'ਚ ਦੋ ਪੁੱਤਰਾਂ ਨਾਲ ਮੁਸਲਮਾਨ ਸ਼ਖਸ ਨੇ ਪੂਰੇ ਰੀਤੀ-ਰਿਵਾਜ ਨਾਲ ਅਪਣਾਇਆ ਹਿੰਦੂ ਧਰਮ
NEXT STORY