ਬਿਜ਼ਨਸ ਡੈਸਕ — ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਸਟੈਨਫੋਰਡ ਬਿਜ਼ਨਸ ਸਕੂਲ ਤੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲਈ ਹੈ। ਈਸ਼ਾ ਅੰਬਾਨੀ ਨੇ ਹਾਲ ਹੀ ਵਿਚ ਯੂਨੀਵਰਸਿਟੀ ਦੀ 127ਵੀਂ ਵ੍ਰਹੇਗੰਢ 'ਤੇ ਇਹ ਡਿਗਰੀ ਪ੍ਰਾਪਤ ਕੀਤੀ। ਈਸ਼ਾ ਉਨ੍ਹਾਂ 2460 ਵਿਦਿਆਰਥੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਹੈ।
ਯੂਨੀਵਰਸਿਟੀ ਦੇ ਕੋਰਸ ਕਾਫੀ ਮਸ਼ਹੂਰ
ਸਟੈਨਫੋਰਡ ਦੁਨੀਆਂ ਦੀ ਟਾਪ ਯੂਨੀਵਰਸਿਟੀ 'ਚੋਂ ਇਕ ਹੈ ਅਤੇ ਇਸ ਯੂਨੀਵਰਸਿਟੀ ਦੇ ਐੱਮ.ਬੀ.ਏ. ਦੇ ਕੋਰਸ ਨੂੰ ਕਿਊ.ਐੱਸ. ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ਵਿਚ ਚੌਥੇ ਸਥਾਨ 'ਤੇ ਰੱਖਿਆ ਗਿਆ ਹੈ। ਇਸ ਯੂਨੀਵਰਸਿਟੀ 'ਚ 6:1 ਦੇ ਅਧਿਆਪਕ ਅਨੁਪਾਤ 'ਚ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਇਸ ਯੂਨੀਵਰਸਿਟੀ ਦੇ ਕਈ ਕੋਰਸ ਮਸ਼ਹੂਰ ਹਨ।

ਕਰੋੜਾਂ ਰੁਪਏ ਹੁੰਦੀ ਹੈ ਇਕ ਕੋਰਸ ਦੀ ਫੀਸ
ਯੂਨੀਵਰਸਿਟੀ ਦੀ ਵੈਬਸਾਈਟ ਅਨੁਸਾਰ ਐੱਮ.ਬੀ.ਏ. ਕੋਰਸ ਦੀ ਪੜ੍ਹਾਈ ਲਈ ਉਮੀਦਵਾਰ ਲਈ ਪਹਿਲੇ ਸਾਲ ਦੀ ਟਿਊਸ਼ਨ ਫੀਸ 61,52,208 ਰੁਪਏ ਹੈ। ਇਸ ਦੇ ਨਾਲ ਹੀ ਦੂਜੇ ਸਾਲ ਦੀ ਪੜ੍ਹਾਈ ਲਈ ਇਕ ਕਵਾਟਰ ਦੀ ਫੀਸ 59,44,240 ਰੁਪਏ ਹੈ। ਜ਼ਿਕਰਯੋਗ ਹੈ ਕਿ ਇਹ ਸਿਰਫ ਟਿਊਸ਼ਨ ਫੀਸ ਹੈ, ਇਸ ਤੋਂ ਇਲਾਵਾ ਪੜ੍ਹਾਈ ਦੇ ਲਈ ਉਮੀਦਵਾਰ ਨੂੰ ਦਸਤਾਵੇਜ਼ ਫੀਸ, ਸਿਹਤ ਬੀਮਾ, ਵਿਸ਼ੇਸ਼ ਫੀਸ, ਹਾਊਸਿੰਗ ਫੀਸ, ਮੀਲ ਪਲਾਨ ਆਦਿ ਦਾ ਵੀ ਭੁਗਤਾਨ ਕਰਨਾ ਹੁੰਦਾ ਹੈ। ਧਿਆਨਯੋਗ ਹੈ ਕਿ ਸਾਲ 2015 'ਚ ਫੋਰਬਸ ਨੇ ਈਸ਼ਾ ਦਾ ਨਾਮ ਪਾਵਰ ਬਿਜ਼ਨਸ ਵੂਮਨ 'ਚ ਸ਼ਾਮਲ ਕੀਤਾ ਸੀ ਅਤੇ ਇਸ ਸਾਲ ਈਸ਼ਾ ਨੇ ਵਿਸ਼ਵ ਆਰਥਿਕ ਫਾਰਮ 'ਚ ਵੀ ਹਿੱਸਾ ਲਿਆ ਸੀ।
ਮਹਾਰਾਸ਼ਟਰ 'ਚ ਪਲਾਸਟਿਕ 'ਤੇ ਲੱਗੀ ਪਾਬੰਦੀ, ਫੜੇ ਜਾਣ 'ਤੇ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ
NEXT STORY