ਨਵੀਂ ਦਿੱਲੀ (ਵਿਸ਼ੇਸ਼) : ਜੇ ਤੁਸੀਂ ਕਾਰੋਬਾਰ ਜਾਂ ਕਿਸੇ ਨਿੱਜੀ ਕੰਮ ਲਈ ਅਕਸਰ ਵਿਦੇਸ਼ ਜਾਂਦੇ ਰਹਿੰਦੇ ਹੋ ਤਾਂ ਦੇਸ਼ ਵਿਚ ਲਾਈ ਜਾ ਰਹੀ ਕੋਰੋਨਾ ਦੀ ਵੈਕਸੀਨ ਵਿਚੋਂ ਕੋਵਿਸ਼ੀਲਡ ਹੀ ਤੁਹਾਨੂੰ ਵਿਦੇਸ਼ੀ ਧਰਤੀ ’ਤੇ ਦਾਖ਼ਲਾ ਦਿਵਾ ਸਕਦੀ ਹੈ। ਇਸ ਲਈ ਜੇ ਤੁਸੀਂ ਅਜੇ ਕੋਰੋਨਾ ਦੀ ਵੈਕਸੀਨ ਨਹੀਂ ਲਵਾਈ ਤਾਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੋਵਿਸ਼ੀਲਡ ਦਾ ਹੀ ਇੰਜੈਕਸ਼ਨ ਲੱਗੇ। ਅਸਲ ’ਚ ਦੇਸ਼ ਵਿਚ ਇਸ ਵੇਲੇ ਕੋਵਿਸ਼ੀਲਡ ਦੇ ਨਾਲ-ਨਾਲ ਭਾਰਤ ਬਾਇਓਟੈੱਕ ਵਲੋਂ ਬਣਾਈ ਜਾ ਰਹੀ ਕੋਵੈਕਸੀਨ ਦਾ ਇੰਜੈਕਸ਼ਨ ਲਾਇਆ ਜਾ ਰਿਹਾ ਹੈ ਪਰ ਇਸ ਵਿਚੋਂ ਸਿਰਫ਼ ਸੀਰਮ ਇੰਸਟੀਚਿਊਟ ਵਲੋਂ ਬਣਾਈ ਜਾ ਰਹੀ ਕੋਵਿਸ਼ੀਲਡ ਨੂੰ ਹੀ ਯੂਰਪੀਅਨ ਮੈਡੀਸਨ ਏਜੰਸੀ ਤੇ ਡਬਲਯੂ. ਐੱਚ. ਓ. ਵਲੋਂ ਮਾਨਤਾ ਹਾਸਲ ਹੈ ਅਤੇ ਵਿਦੇਸ਼ ਵਿਚ ਯਾਤਰਾ ਕਰਨ ਦੇ ਇੱਛੁਕ (ਖ਼ਾਸ ਤੌਰ ’ਤੇ ਯੂਰਪ ਜਾਣ ਵਾਲੇ) ਲੋਕਾਂ ਨੂੰ ਜੇ ਕੋਵੈਕਸੀਨ ਦਾ ਇੰਜੈਕਸ਼ਨ ਲੱਗਾ ਹੈ ਤਾਂ ਉਨ੍ਹਾਂ ਨੂੰ ਵਿਦੇਸ਼ ਵਿਚ ਸਮੱਸਿਆ ਆ ਸਕਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਜਾਂਚ ’ਚ ਵੱਡਾ ਘਪਲਾ! ਇੰਡੋਨੇਸ਼ੀਆ ’ਚ ਸਵੈਬ ਸੈਂਪਲ ਕਿੱਟ ਧੋਅ ਕੇ ਫਿਰ ਕੀਤੀ ਇਸਤੇਮਾਲ
ਯੂਰਪੀ ਦੇਸ਼ ਕੋਰੋਨਾ ਦੇ ਅਸਰ ਨੂੰ ਘੱਟ ਕਰਨ ਲਈ ਵਿਦੇਸ਼ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਆਪਣੇ ਦੇਸ਼ ਵਿਚ ਦਾਖ਼ਲ ਹੋਣ ਲਈ ਵੈਕਸੀਨ ਪਾਸਪੋਰਟ ਦੀ ਯੋਜਨਾ ਬਣਾ ਰਹੇ ਹਨ। ਇਹ ਇਕ ਅਜਿਹਾ ਆਨਲਾਈਨ ਦਸਤਾਵੇਜ਼ ਹੋਵੇਗਾ, ਜਿਸ ’ਤੇ ਤੁਹਾਡੇ ਸਾਰੇ ਵੇਰਵੇ ਦੇ ਨਾਲ-ਨਾਲ ਤੁਹਾਨੂੰ ਕੋਰੋਨਾ ’ਤੇ ਕਾਬੂ ਪਾਉਣ ਲਈ ਲਾਏ ਗਏ ਇੰਜੈਕਸ਼ਨ ਦਾ ਵੇਰਵਾ ਵੀ ਦਰਜ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਮੋਬਾਇਲ ਐਪਲੀਕੇਸ਼ਨ ਵਿਚ ਜਾ ਕੇ ਵੈਕਸੀਨ ਤੋਂ ਬਾਅਦ ਮਿਲੇ ਸਰਟੀਫਿਕੇਟ ਦੀ ਫੋਟੋ ਅਪਲੋਡ ਕਰਨੀ ਪਵੇਗੀ। ਇਸ ਸਰਟੀਫਿਕੇਟ ’ਤੇ ਤੁਹਾਨੂੰ ਲਾਈ ਗਈ ਵੈਕਸੀਨ ਦਾ ਵੇਰਵਾ ਦਰਜ ਹੋਵੇਗਾ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਵੈਕਸੀਨ ਪਾਸਪੋਰਟ ਦੇ ਪੱਖ ਵਿਚ ਨਹੀਂ।
ਇਹ ਵੀ ਪੜ੍ਹੋ : ਜ਼ਿਆਦਾ ਠੰਡੇ ਵਰਕ ਪਲੇਸ ਨਾਲ ਮੋਟਾਪੇ ਦਾ ਖ਼ਤਰਾ, ਖੋਜਕਾਰਾਂ ਨੇ ਮੁਲਾਜ਼ਮਾਂ ਨੂੰ ਦਿੱਤਾ ਕੰਬਲ ਤੇ ਸ਼ਾਲ ਲੈ ਕੇ ਜਾਣ ਦਾ ਸੁਝਾਅ
ਚੀਨ ਦੀ ਵੈਕਸੀਨ ਮਾਨਤਾ ਮਿਲਣ ਦੀ ਉਡੀਕ ’ਚ
ਇਨ੍ਹਾਂ ਦੋਵਾਂ ਸੰਸਥਾਵਾਂ ਨੇ ਭਾਰਤ ਦੀ ਕੋਵਿਸ਼ੀਲਡ ਤੋਂ ਇਲਾਵਾ ਫਾਇਜ਼ਰ, ਮੋਡਰਨਾ, ਆਕਸਫੋਰਡ ਦੀ ਐਸਟ੍ਰਾਜੈਨੇਕਾ ਤੇ ਜਾਨਸਨ ਐਂਡ ਜਾਨਸਨ ਨੂੰ ਮਾਨਤਾ ਦਿੱਤੀ ਹੈ, ਜਦੋਂਕਿ ਚੀਨ ਦੀਆਂ ਵੈਕਸੀਨਜ਼ ਕੈਨਸਿਨੋ ਤੇ ਸਿਨੋਵੈਕ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ’ਤੇ ਕੰਮ ਚੱਲ ਰਿਹਾ ਹੈ। ਵੈਕਸੀਨ ਦੇ ਨਿਰਮਾਣ ’ਚ ਜੁਟੀਆਂ ਕੈਡਿਲਾ ਤੇ ਜੇਨੋਵਾ ਵਰਗੀਆਂ ਫਾਰਮਾ ਕੰਪਨੀਆਂ ਵੀ ਆਪਣੀ ਵੈਕਸੀਨ ਨੂੰ ਇਨ੍ਹਾਂ ਸੰਸਥਾਵਾਂ ਤੋਂ ਮਾਨਤਾ ਦਿਵਾਉਣ ਦੇ ਕੰਮ ਵਿਚ ਲੱਗੀਆਂ ਹਨ।
ਇਹ ਵੀ ਪੜ੍ਹੋ : PL ਮੁਲਤਵੀ ਹੋਣ ਮਗਰੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਵਿਰਾਟ ਕੋਹਲੀ ਨੇ ਬਣਾਈ 'ਰਣਨੀਤੀ'
ਵੈਕਸੀਨ ਪਾਸਪੋਰਟ ਦੇ ਪੱਖ ’ਚ ਨਹੀਂ ਡਬਲਯੂ. ਐੱਚ. ਓ.
ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਫਿਲਹਾਲ ਕਿਸੇ ਕਿਸਮ ਦੇ ਵੈਕਸੀਨ ਪਾਸਪੋਰਟ ਦੇ ਪੱਖ ਵਿਚ ਨਹੀਂ। ਡਬਲਯੂ. ਐੱਚ. ਓ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀਆਂ ’ਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਆਪਣੇ ਦੇਸ਼ ਵਿਚ ਦਾਖ਼ਲੇ ਲਈ ਵੈਕਸੀਨ ਪਾਸਪੋਰਟ ਵਰਗੇ ਦਸਤਾਵੇਜ਼ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜੇ ਤਕ ਕਿਸੇ ਵੈਕਸੀਨ ਦੀ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਦੀ ਪੂਰੀ ਸਮਰੱਥਾ ਸਬੰਧੀ ਪੁਖ਼ਤਾ ਨਤੀਜੇ ਸਾਹਮਣੇ ਨਹੀਂ ਆਏ।
ਇਹ ਵੀ ਪੜ੍ਹੋ : ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ
ਇਸ ਤੋਂ ਇਲਾਵਾ ਅਜੇ ਦੁਨੀਆ ਭਰ ਵਿਚ ਵੈਕਸੀਨ ਦੀ ਭਾਰੀ ਕਮੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਵੈਕਸੀਨ ਤੋਂ ਵਾਂਝੇ ਹਨ। ਜੇ ਯਾਤਰਾ ਕਰਨ ਦੇ ਇੱਛੁਕ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਵੱਡੀ ਆਬਾਦੀ ਇਸ ਤੋਂ ਵਾਂਝੀ ਹੋ ਜਾਵੇਗੀ ਅਤੇ ਮਹਾਮਾਰੀ ਦੇ ਜ਼ਿਆਦਾ ਫੈਲਣ ਦਾ ਖ਼ਤਰਾ ਵਧੇਗਾ। ਫਿਲਹਾਲ ਅਫਰੀਕਾ ਦੇ ਦੇਸ਼ਾਂ ਵਿਚ ਯੈਲੋ ਫੀਵਰ ਨਾਂ ਦੇ ਵੈਕਸੀਨ ਪਾਸਪੋਰਟ ਦੀ ਵਰਤੋਂ ਹੋ ਰਹੀ ਹੈ ਅਤੇ ਅਫਰੀਕੀ ਦੇਸ਼ਾਂ ਵਿਚ ਦਾਖ਼ਲੇ ਲਈ ਤੁਹਾਡੇ ਵਾਸਤੇ ਵੈਕਸੀਨ ਲਵਾਉਣੀ ਜ਼ਰੂਰੀ ਹੈ। ਜੇ ਤੁਹਾਡੇ ਕੋਲ ਵੈਕਸੀਨ ਦਾ ਦਸਤਾਵੇਜ਼ ਮੌਜੂਦ ਨਹੀਂ ਤਾਂ ਏਅਰਪੋਟ ’ਤੇ ਹੀ ਤੁਹਾਨੂੰ ਵੈਕਸੀਨ ਲਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਜਜ਼ਬਾ! ਭਾਰਤ 'ਚ 109 ਦਿਨਾਂ 'ਚ 16 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ
NEXT STORY