ਨਵੀਂ ਦਿੱਲੀ— ਜੀ.ਬੀ. ਰੋਡ ਦੇ ਕੋਠੇ ਤੋਂ ਦੌੜ ਕੇ ਆਈ ਇਕ ਨੇਪਾਲੀ ਲੜਕੀ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਕੋਲ ਪੁੱਜੀ। ਪੁਲਸ ਨੇ ਲੜਕੀ ਦੀ ਮਦਦ ਨਾਲ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਦੋਸ਼ੀਆਂ ਨੂੰ ਫੜ ਲਿਆ। 22 ਸਾਲਾ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸ ਕੋਲ ਇਕ ਦਿਨ 'ਚ 30-30 ਲੋਕਾਂ ਨੂੰ ਭੇਜਿਆ ਜਾਂਦਾ ਸੀ।
ਡੀ.ਸੀ.ਡਬਲਿਊ. ਚੀਫ ਸਵਾਤੀ ਜੈਹਿੰਦ ਨੇ ਦੱਸਿਆ ਕਿ ਐੱਨ.ਜੀ.ਓ. ਰੈਸਕਿਊ ਫਾਊਂਡੇਸ਼ਨ ਨੇ ਕਮਿਸ਼ਨ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪੁਲਸ ਦੀ ਮਦਦ ਨਾਲ ਕੋਠੇ 'ਤੇ ਛਾਪਾ ਮਾਰਿਆ ਗਿਆ। ਉੱਥੋਂ ਲੜਕੀਆਂ ਤੋਂ ਦੇਹ ਵਪਾਰ ਕਰਵਾਉਣ ਵਾਲੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ। ਲੜਕੀ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਇਕ ਔਰਤ ਉਸ ਨੂੰ ਦੁਬਈ 'ਚ ਕੰਮ ਦਿਵਾਉਣ ਦੇ ਬਹਾਨੇ ਨੇਪਾਲ ਤੋਂ ਭਾਰਤ ਲਿਆਈ ਅਤੇ ਫਿਰ ਜੀ.ਬੀ. ਰੋਡ 'ਤੇ ਵੇਚ ਦਿੱਤਾ। ਉਦੋਂ 64 ਨੰਬਰ ਕੋਠੇ 'ਤੇ ਉਸ ਤੋਂ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ। ਮਨ੍ਹਾ ਕਰਨ 'ਤੇ ਇਕ ਔਰਤ ਉਸ ਨਾਲ ਕੁੱਟਮਾਰ ਕਰਦੀ ਸੀ। ਕਈ ਦਿਨਾਂ ਤੱਕ ਭੁੱਖਾ ਵੀ ਰੱਖਿਆ ਜਾਂਦਾ ਸੀ।
ਹਸਪਤਾਲ 'ਚ ਮਿਲਿਆ ਬੱਚੇ ਦਾ ਭਰੁਣ, ਪੁਲਸ ਕਰ ਰਹੀ ਹੈ ਜਾਂਚ
NEXT STORY