ਹੈਦਰਾਬਾਦ- ਦਿੱਲੀ ਦੇ ਸ਼ਰਧਾ ਵਾਕਰ ਕਤਲ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਤਰ੍ਹਾਂ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਤੇਲੰਗਾਨਾ ਦੇ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਰੰਗਾਰੈੱਡੀ ਜ਼ਿਲ੍ਹੇ ਦੇ ਮੀਰਪੇਟ 'ਚ ਰਹਿਣ ਵਾਲੇ ਸਾਬਕਾ ਫ਼ੌਜੀ ਗੁਰੂ ਮੂਰਤੀ ਨੇ ਆਪਣੀ ਪਤਨੀ ਵੈਂਕਟ ਮਾਧਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਆਪਣੀ ਪਤਨੀ ਦੀ ਲਾਸ਼ ਦੇ ਛੋਟੇ-ਛੋਟੇ ਟੋਟੇ ਕਰ ਕੇ ਪ੍ਰੈੱਸ਼ਰ ਕੁੱਕਰ 'ਚ ਉਬਾਲ ਦਿੱਤੇ। ਸਰੀਰ ਦੇ ਅੰਗਾਂ ਨੂੰ ਚੰਦਨ ਝੀਲ ਇਲਾਕੇ ਵਿਚ ਸੁੱਟ ਦਿੱਤਾ। ਦੋਸ਼ੀ ਪਤੀ ਨੇ ਪੁਲਸ ਸਾਹਮਣੇ ਇਹ ਵੱਡਾ ਖ਼ੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨੀ ਬੀਬੀ ਨੇ ਸਿੱਖਿਆ ਵਿਭਾਗ ਨੂੰ ਲਾ 'ਤਾ 47 ਲੱਖ ਰੁਪਏ ਦਾ ਚੂਨਾ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਇਕ ਹਫ਼ਤੇ ਤੋਂ ਲਾਪਤਾ ਸੀ ਔਰਤ
ਜਾਣਕਾਰੀ ਮੁਤਾਬਕ ਪੁਲਸ ਨੇ 35 ਸਾਲ ਵੈਂਕਟ ਮਾਧਵੀ ਦੇ ਕਤਲ ਦੇ ਸ਼ੱਕ ਵਿਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਪਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਤਨੀ ਦਾ ਕਤਲ ਕਰ ਕੇ ਉਸ ਦੇ ਸਰੀਰ ਦੇ ਟੋਟੇ ਕਰ ਕੇ ਪ੍ਰੈੱਸ਼ਰ ਕੁੱਕਰ ਵਿਚ ਉਬਾਲਿਆ। ਉਸ ਨੇ ਉਬਾਲੇ ਹੋਏ ਸਰੀਰ ਦੇ ਟੁੱਕੜਿਆਂ ਨੂੰ ਇਕ ਝੀਲ ਵਿਚ ਸੁੱਟ ਦਿੱਤਾ। ਵੈਂਕਟ ਕਰੀਬ ਇਕ ਹਫਤੇ ਤੋਂ ਲਾਪਤਾ ਸੀ। ਪੁਲਸ ਮੁਤਾਬਕ ਮ੍ਰਿਤਕਾ ਦੇ ਮਾਤਾ-ਪਿਤਾ ਨੇ ਇਸ ਮਹੀਨੇ ਦੀ 13 ਜਨਵਰੀ ਨੂੰ ਮੀਰਪੇਟ ਪੁਲਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ- ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ
ਦੋਸ਼ੀ ਹੈ ਸਾਬਕਾ ਫ਼ੌਜੀ
ਦੋਸ਼ੀ ਗੁਰੂਮੂਰਤੀ ਸਾਬਕਾ ਫ਼ੌਜੀ ਹੈ ਅਤੇ ਮੌਜੂਦਾ ਸਮੇਂ ਵਿਚ ਇਕ ਸੁਰੱਖਿਆ ਗਾਰਡ ਦੇ ਰੂਪ ਵਿਚ ਕੰਮ ਕਰਦਾ ਹੈ। ਪੁੱਛ-ਗਿੱਛ ਵਿਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਪਤਨੀ ਨਾਲ ਝਗੜਾ ਹੋਇਆ ਸੀ ਅਤੇ ਗੁੱਸੇ ਵਿਚ ਆ ਕੇ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਸਰੀਰ ਦੇ ਛੋਟੇ-ਛੋਟੇ ਟੁੱਕੜੇ ਕਰਨ ਮਗਰੋਂ ਪ੍ਰੈੱਸ਼ਰ ਕੁੱਕਰ ਵਿਚ ਉਬਾਲ ਲਿਆ ਅਤੇ ਫਿਰ ਝੀਲ ਵਿਚ ਸੁੱਟ ਆਇਆ। ਉਹ ਆਪਣੀ ਪਤਨੀ ਵੈਂਕਟ ਮਾਧਵੀ ਅਤੇ ਦੋ ਬੱਚਿਆਂ ਨਾਲ ਨਿਊ ਵੈਂਕਟੇਸ਼ਵਰ ਨਗਰ ਕਾਲੋਨੀ, ਜ਼ਿਲ੍ਹੇਲਾਗੁਡਾ ਵਿਚ ਰਹਿੰਦਾ ਸੀ। ਪੁਲਸ ਦਾ ਮੰਨਣਾ ਹੈ ਕਿ ਪਤੀ-ਪਤਨੀ ਵਿਚਾਲੇ ਝਗੜੇ ਮਗਰੋਂ ਪਤੀ ਨੇ ਇਹ ਅਪਰਾਧ ਕੀਤਾ।
ਇਹ ਵੀ ਪੜ੍ਹੋ- ਰਾਜੇ-ਮਹਾਰਾਜੇ ਵੀ ਕੱਟਦੇ ਸੀ ਚੈੱਕ, ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ
ਕੌਣ ਹੈ ਦੋਸ਼ੀ ਪਤੀ
ਪੁਲਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਦਾ ਨਾਂ ਗੁਰੂ ਮੂਰਤੀ ਹੈ। ਦੋਸ਼ੀ ਫ਼ੌਜ ਵਿਚ ਸੇਵਾਮੁਕ ਸੀ। ਉਹ ਫਿਲਹਾਲ ਕੰਚਨਬਾਗ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ। ਗੁਰੂ ਮੂਰਤੀ ਦਾ ਵਿਆਹ 13 ਸਾਲ ਪਹਿਲਾਂ ਵੈਂਕਟ ਮਾਧਵੀ ਨਾਲ ਹੋਇਆ ਸੀ। ਦੋਹਾਂ ਦੇ ਦੋ ਬੱਚੇ ਹਨ। ਮੀਰਪੇਟ ਪੁਲਸ ਦਾ ਕਹਿਣਾ ਹੈ ਕਿ ਇਸ ਕਤਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਪੂਰਾ ਵੇਰਵਾ ਸਾਹਮਣੇ ਆਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ: ਦੋ ਧਿਰਾਂ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਵਾਲ-ਵਾਲ ਬਚੇ ਸਾਬਕਾ ਵਿਧਾਇਕ
NEXT STORY