ਐਂਟਰਟੇਨਮੈਂਟ ਡੈਸਕ : ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਕਪਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕਪਿਲ ਤੋਂ ਪਹਿਲਾਂ ਅਭਿਨੇਤਾ ਰਾਜਪਾਲ ਯਾਦਵ, ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਅਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਅਜਿਹੀਆਂ ਧਮਕੀਆਂ ਭਰੀਆਂ ਈਮੇਲ ਮਿਲ ਚੁੱਕੀਆਂ ਹਨ।
ਕਪਿਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਕਪਿਲ ਸ਼ਰਮਾ ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ ਨੇ ਕਾਮੇਡੀਅਨ ਨੂੰ ਉਸ ਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਜਾਣ-ਪਛਾਣ ਵਾਲਿਆਂ, ਸਹਿਕਰਮੀਆਂ ਅਤੇ ਗੁਆਂਢੀਆਂ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁੰਬਈ ਸਥਿਤ ਅੰਬੋਲੀ ਪੁਲਸ ਨੇ ਧਾਰਾ 351(3) ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲਾ ਦਰਜ ਹੁੰਦੇ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ 'ਤੇ ਕਪਿਲ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕਿਸੇ ਵੀ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਹੈ। ਇੰਨਾ ਹੀ ਕਿਹਾ ਜਾ ਰਿਹਾ ਹੈ ਕਿ ਈਮੇਲ ਦਾ ਆਈਪੀ ਐਡਰੈੱਸ ਪਾਕਿਸਤਾਨ ਦਾ ਹੈ। ਮੁੰਬਈ ਪੁਲਸ ਮੁਤਾਬਕ ਇਹ ਧਮਕੀ ਭਰੀ ਈਮੇਲ ਪਾਕਿਸਤਾਨ ਤੋਂ ਭੇਜੀ ਗਈ ਸੀ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਅਨੰਤ ਸਿੰਘ ਦੇ ਸਮਰਥਕਾਂ ਤੇ ਸੋਨੂੰ-ਮੋਨੂੰ ਗੈਂਗ ਵਿਚਾਲੇ ਫਾਇਰਿੰਗ, ਇਲਾਕੇ 'ਚ ਤਣਾਅ ਦਾ ਮਾਹੌਲ
ਕਈ ਮਸ਼ਹੂਰ ਹਸਤੀਆਂ ਨੂੰ ਮਿਲੀਆਂ ਚੁੱਕੀਆਂ ਹਨ ਧਮਕੀਆਂ
ਕਪਿਲ ਸ਼ਰਮਾ ਤੋਂ ਪਹਿਲਾਂ ਰਾਜਪਾਲ ਯਾਦਵ, ਰੇਮੋ ਡਿਸੂਜ਼ਾ ਅਤੇ ਸੁਗੰਧਾ ਮਿਸ਼ਰਾ ਨੂੰ ਵੀ ਮੌਤ ਦੀਆਂ ਈਮੇਲ ਮਿਲ ਚੁੱਕੀਆਂ ਹਨ। ਇਹ ਈਮੇਲ ਭੇਜਣ ਵਾਲੇ ਵਿਅਕਤੀ ਦਾ ਨਾਂ ਵਿਸ਼ਨੂੰ ਦੱਸਿਆ ਜਾ ਰਿਹਾ ਹੈ। ਮੁੰਬਈ ਪੁਲਸ ਜਾਂਚ 'ਚ ਲੱਗੀ ਹੋਈ ਹੈ। ਈਮੇਲ ਵਿੱਚ ਧਮਕੀ ਦਿੱਤੀ ਗਈ ਹੈ ਕਿ ਅਸੀਂ ਇਹ ਸਭ ਪਬਲੀਸਿਟੀ ਸਟੰਟ ਵਜੋਂ ਨਹੀਂ ਕਰ ਰਹੇ ਹਾਂ। ਸਾਡੇ ਕੋਲ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੈ। ਅਸੀਂ ਅਗਲੇ 8 ਘੰਟਿਆਂ ਦੇ ਅੰਦਰ ਤੁਹਾਡੇ ਤੋਂ ਤੁਰੰਤ ਜਵਾਬ ਦੀ ਉਮੀਦ ਕਰਦੇ ਹਾਂ। ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਅਸੀਂ ਮੰਨ ਲਵਾਂਗੇ ਕਿ ਤੁਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਵਿਸ਼ਨੂੰ। ਦੱਸਣਯੋਗ ਹੈ ਕਿ ਤਿੰਨੋਂ ਸੈਲੇਬਸ ਨੂੰ ਵੱਖ-ਵੱਖ ਸਮੇਂ 'ਤੇ ਧਮਕੀ ਭਰੇ ਈਮੇਲ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਤੋਂ ਮਹਾਕੁੰਭ ਤੱਕ Railway ਨੇ ਸ਼ੁਰੂ ਕੀਤੀਆਂ 3 ਡਾਇਰੈਕਟ ਟ੍ਰੇਨਾਂ, Timing ਲਈ ਪੜ੍ਹੋ ਪੂਰੀ ਖ਼ਬਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਸ਼ਹੂਰ ਹਸਤੀਆਂ ਨੂੰ ਧਮਕੀ ਭਰੇ ਈਮੇਲ ਮਿਲ ਰਹੇ ਹਨ। ਪਿਛਲੇ ਸਾਲ ਸਲਮਾਨ ਖਾਨ ਅਤੇ ਏਪੀ ਢਿੱਲੋਂ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਸਨ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਵੀ ਹੋਈ ਸੀ। ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਨੈੱਟਫਲਿਕਸ 'ਤੇ ਕਾਮੇਡੀਅਨ ਦਾ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਕੁਝ ਸਮਾਂ ਪਹਿਲਾਂ ਹੀ ਖਤਮ ਹੋ ਗਿਆ ਹੈ। ਸ਼ੋਅ ਦਾ ਦੂਜਾ ਸੀਜ਼ਨ ਸਫਲ ਰਿਹਾ। ਹਰ ਵੀਕੈਂਡ ਦੇ ਸੈਲੇਬਸ ਸ਼ੋਅ ਵਿੱਚ ਆਉਂਦੇ ਸਨ ਅਤੇ ਹੱਸਦੇ ਹੋਏ ਚਲੇ ਜਾਂਦੇ ਸਨ। ਇਨ੍ਹਾਂ 'ਚੋਂ ਕੁਝ ਲੋਕ ਫਿਲਮ ਦੀ ਪ੍ਰਮੋਸ਼ਨ ਲਈ ਵੀ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰੀਰਕ ਸਬੰਧਾਂ ਲਈ ਸਹਿਮਤੀ ਦਾ ਮਤਲਬ ਨਿੱਜੀ ਪਲਾਂ ਨੂੰ ਫਿਲਮਾਉਣਾ ਜਾਂ ਸਾਂਝਾ ਕਰਨਾ ਨਹੀਂ : ਦਿੱਲੀ ਹਾਈ ਕੋਰਟ
NEXT STORY