ਨਵੀਂ ਦਿੱਲੀ (ਨੈਸ਼ਨਲ ਡੈਸਕ)–ਵਿਦੇਸ਼ੀ ਯੂਨੀਵਰਸਿਟੀਆਂ ਨੂੰ ਗਾਂਧੀਨਗਰ ’ਚ ਸਥਿਤ ਗਿਫਟ ਸਿਟੀ ਇੰਟਰਨੈਸ਼ਨਲ ਫਾਈਨਾਂਸ਼ੀਅਲ ਸਰਵਿਸਿਜ਼ ਸੈਂਟਰ (ਆਈ. ਐੱਫ. ਐੱਸ. ਸੀ.) ਵਿਚ ਸੈਂਟਰ ਸਥਾਪਤ ਕਰਨ ਦੀ ਮਨਜ਼ੂਰੀ ਦੇਣ ਵਾਲੇ ਬਜਟ ਪ੍ਰਸਤਾਵ ਦੇ ਨਤੀਜੇ ਸਾਹਮਣੇ ਆ ਰਹੇ ਹਨ। ਕੁਝ ਪ੍ਰਮੁੱਖ ਵਿਦੇਸ਼ੀ ਯੂਨੀਵਰਸਿਟੀਆਂ ਨੇ ਆਈ. ਐੱਫ. ਐੱਸ. ਸੀ. ਵਿਚ ਸਹੂਲਤਾਂ ਦੇਣ ਲਈ ਗਿਫਟ ਸਿਟੀ ਦੇ ਅਧਿਕਾਰੀਆਂ ਅਤੇ ਰੈਗੂਲੇਟਰੀ ਨਾਲ ਮੁਢਲੀ ਚਰਚਾ ਸ਼ੁਰੂ ਕਰ ਦਿੱਤੀ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਵਿਸ਼ਵ ਪੱਧਰੀ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਗਿਫਟ ਸਿਟੀ ਵਿਚ ਕੌਮਾਂਤਰੀ ਵਿੱਤੀ ਸੇਵਾ ਕੇਂਦਰ ਅਥਾਰਟੀ (ਆਈ. ਐੱਫ. ਐੱਸ. ਸੀ. ਏ.) ਵਿੱਤੀ ਸੇਵਾਵਾਂ ਨੂੰ ਛੱਡ ਕੇ ਘਰੇਲੂ ਨਿਯਮਾਂ ਤੋਂ ਮੁਕਤ ਵਿੱਤੀ ਪ੍ਰਬੰਧਨ, ਫਿਨਟੈੱਕ, ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਵਿਚ ਸਿਲੇਬਸਾਂ ਦੀ ਪੇਸ਼ਕਸ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਆਈ. ਐੱਫ. ਐੱਸ. ਸੀ. ਅਥਾਰਟੀ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦੇਣ ਲਈ ਰੈਗੂਲੇਸ਼ਨ ਤਿਆਰ ਕਰਨ ’ਤੇ ਕੰਮ ਕਰਨ ਲਈ ਕਿਹਾ ਗਿਆ ਹੈ।
ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਵਿਦੇਸ਼ੀ ਯੂਨੀਵਰਸਿਟੀਆਂ ਦੇ ਕਈ ਦੇਸ਼ਾਂ 'ਚ ਹਨ ਕੰਪਲੈਕਸ
ਬੈਂਕ ਆਫ ਇੰਡੀਆ ਦੇ ਮੁਖੀ ਅਤੇ ਭਾਰਤ ਦੇ ਕੰਟਰੀ ਹੈੱਡ ਕਾਕੂ ਨਖਾਟੇ ਨੇ ਕਿਹਾ ਕਿ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਗਿਫਟ ਸਿਟੀ ਆਈ. ਐੱਫ. ਐੱਸ. ਸੀ. ਵਿਚ ਸਿੱਖਿਆ ਸਬੰਧੀ ਪ੍ਰੋਗਰਾਮ ਪੇਸ਼ ਕਰਨ ਦੀ ਮਨਜ਼ੂਰੀ ਦੇਣਾ ਇਕ ਅਗਾਂਹਵਧੂ ਤੇ ਸਵਾਗਤ ਯੋਗ ਕਦਮ ਹੈ। ਵਿੱਤ ਤੇ ਵਿਗਿਆਨ ’ਚ ਸਿਲੇਬਸ ਪ੍ਰਦਾਨ ਕਰਨ ਵਾਲੀਆਂ ਯੂਨੀਵਰਸਿਟੀਆਂ ਵਿਦੇਸ਼ ਆਧਾਰਤ ਵਿੱਦਿਅਕ ਸੰਸਥਾਵਾਂ ਅਤੇ ਆਈ. ਐੱਫ. ਐੱਸ.ਸੀ., ਦੋਵਾਂ ਦੀ ਮਦਦ ਕਰਨਗੀਆਂ। ਵਿਦੇਸ਼ੀ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦੇਣ ਦੇ ਵਿਚਾਰ ’ਤੇ ਪਹਿਲੀ ਵਾਰ ਦੋ-ਧਿਰੀ ਗੱਲਬਾਤ ਦੇ ਹਿੱਸੇ ਦੇ ਰੂਪ ’ਚ ਭਾਰਤੀ ਤੇ ਅਮਰੀਕੀ ਅਧਿਕਾਰੀਆਂ ਦਰਮਿਆਨ ਚਰਚਾ ਹੋਈ ਸੀ। ਬਾਅਦ ’ਚ ਸਰਕਾਰ ਨੇ ਆਈ. ਐੱਫ. ਐੱਸ. ਸੀ. ਰੈਗੂਲੇਟਰੀ ਨਾਲ ਇਸ ਮਾਮਲੇ ’ਤੇ ਚਰਚਾ ਕੀਤੀ। ਸੂਤਰਾਂ ਮੁਤਾਬਕ ਹੁਣ ਤਕ ਪ੍ਰਮੁੱਖ ਵਿਦੇਸ਼ੀ ਯੂਨੀਵਰਸਿਟੀਆਂ ਵੱਖ-ਵੱਖ ਅਧਿਕਾਰੀਆਂ ਨਾਲ ਚਰਚਾ ਕਰ ਰਹੀਆਂ ਸਨ ਕਿ ਕਿਹੋ ਜਿਹੀਆਂ ਸਹੂਲਤਾਂ, ਨਿਯਮ ਆਦਿ ਸਹੀ ਰਹਿਣਗੇ। ਜ਼ਿਆਦਾਤਰ ਪ੍ਰਮੁੱਖ ਵਿਦੇਸ਼ੀ ਯੂਨੀਵਰਸਿਟੀਆਂ ਨੇ ਹੋਰ ਦੇਸ਼ਾਂ ਵਿਚ ਕੰਪਲੈਕਸ ਸਥਾਪਤ ਕੀਤੇ ਹਨ।
ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ
7 ਲੱਖ 50 ਹਜ਼ਾਰ ਵਿਦਿਆਰਥੀ ਹਰ ਸਾਲ ਖਰਚ ਕਰਦੇ ਹਨ ਅਰਬਾਂ ਡਾਲਰ
ਆਈ. ਐੱਫ. ਐੱਸ. ਸੀ. ਏ. ਦੇ ਕਾਰਜਕਾਰੀ ਨਿਰਦੇਸ਼ਕ ਦੀਪੇਸ਼ ਸ਼ਾਹ ਨੇ ਕਿਹਾ ਕਿ ਗਿਫਟ ਆਈ. ਐੱਫ. ਐੱਸ. ਸੀ. ਵਿਚ ਵਿਦੇਸ਼ੀ ਯੂਨੀਵਰਸਿਟੀਆਂ, ਸੰਸਥਾਵਾਂ ਦੀ ਸਥਾਪਨਾ ਇੱਥੋਂ ਦੇ ਸਜੀਵ ਵਿੱਤੀ ਸੇਵਾ ਉਦਯੋਗ ਨੂੰ ਉੱਚ ਗੁਣਵੱਤਾ ਵਾਲੀ ਮਨੁੱਖੀ ਪੂੰਜੀ ਪ੍ਰਦਾਨ ਕਰਨ ਦੇ ਸਾਡੇ ਯਤਨਾਂ ਨੂੰ ਪੂਰਾ ਕਰੇਗੀ। ਅਨੁਮਾਨ ਹੈ ਕਿ ਹਰ ਸਾਲ ਲਗਭਗ 7 ਲੱਖ 50 ਹਜ਼ਾਰ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਹਨ ਅਤੇ ਲਗਭਗ 8 ਅਰਬ ਡਾਲਰ ਖਰਚ ਕਰਦੇ ਹਨ। ਹੁਣ ਤਕ ਵਿਦੇਸ਼ਾਂ ਵਿਚ ਯੂਨੀਵਰਸਿਟੀਆਂ ਨੂੰ ਭੁਗਤਾਨ ਕੀਤੀ ਜਾਣ ਵਾਲੀ ਫੀਸ ਤੋਂ ਇਲਾਵਾ ਉਨ੍ਹਾਂ ਦੇ ਰਹਿਣ ਦੇ ਖਰਚੇ, ਕਰਜ਼ੇ ਅਤੇ ਮੈਡੀਕਲੇਮ ਵਰਗੀਆਂ ਹੋਰ ਜ਼ਰੂਰਤਾਂ ਨੂੰ ਸ਼ਾਮਲ ਕਰਨ ਵਾਲਾ ਕਾਰੋਬਾਰ ਵਿਦੇਸ਼ਾਂ ਵਿਚ ਬੈਂਕਾਂ ਨੂੰ ਜਾਂਦਾ ਹੈ। ਜੇ ਭਾਰਤ ਦੀ ਧਰਤੀ ’ਤੇ ਸਹੂਲਤਾਂ ਮਿਲਦੀਆਂ ਹਨ ਤਾਂ ਇਸ ਕਾਰੋਬਾਰ ਦਾ ਇਕ ਹਿੱਸਾ ਗਿਫਟ ਸਿਟੀ ਵਿਚ ਵੀ ਆ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਕਾਕਾ’ ਨਹੀਂ ਰਹੇ ਤਾਂ ‘ਬਾਬਾ’ ਵੀ ਨਹੀਂ ਰਹਿਣਗੇ : ਅਖਿਲੇਸ਼ ਯਾਦਵ
NEXT STORY