ਨਵੀਂ ਦਿੱਲੀ (ਏਜੰਸੀ)- ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਵੀਰਵਾਰ ਨੂੰ 5 ਵਜੇ ਰੁੱਕ ਗਈ, ਜਿੱਥੇ ਕੁਲ 93 ਸੀਟਾਂ ਲਈ ਵੋਟਿੰਗ ਹੋਈ। ਵੋਟਿੰਗ ਖਤਮ ਹੋਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਚੈਨਲਾਂ ਅਤੇ ਏਜੰਸੀਆਂ ਵਲੋਂ ਜਾਰੀ ਕੀਤੇ ਗਏ ਐਗਜ਼ਿਟ ਪੋਲ ’ਤੇ ਟਿਕ ਗਈਆਂ ਹਨ। ਐਗਜ਼ਿਟ ਪੋਲ ਰਾਹੀਂ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਜਾਂ ਨਹੀਂ। ਜੇਕਰ ਨਤੀਜੇ ਭਾਜਪਾ ਖਿਲਾਫ ਅਤੇ ਕਾਂਗਰਸ ਦੇ ਪੱਖ ਵਿਚ ਆਉਂਦੇ ਹਨ ਤਾਂ ਇਹ ਪਾਰਟੀ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੂੰ ਭਾਰਤ ਦੀ ਚੋਣ ਰਾਜਨੀਤੀ ਵਿਚ ਨਵੇਂ ਸਿਤਾਰੇ ਦੇ ਰੂਪ ਵਿਚ ਪੇਸ਼ ਕਰੇਗਾ।
ਆਓ ਝਾਤ ਮਾਰਦੇ ਹਾਂ ਐਗਜ਼ਿਟ ਪੋਲ ਦੇ ਅੰਕੜਿਆਂ ’ਤੇ
ਏ.ਬੀ.ਪੀ. ਦਾ ਐਗਜ਼ਿਟ ਪੋਲ- ਸੌਰਾਸ਼ਟਰ ਦੇ ਪਹਿਲੇ ਰੁਝਾਨ ਵਿਚ ਭਾਜਪਾ ਨੂੰ 34 ਕਾਂਗਰਸ ਨੂੰ 19 ਸੀਟਾਂ ਮਿਲਣ ਦਾ ਖਦਸ਼ਾ
ਪੇਟ ਪਾਲਣ ਵਾਲੀ ਮਾਂ ਨੂੰ ਕਬਰਸਤਾਨ ਛੱਡ ਗਈ ਬੇਟੀ
NEXT STORY