ਨਵੀਂ ਦਿੱਲੀ- ਮਹਾਕੁੰਭ ਰਸਮੀ ਤੌਰ ‘ਤੇ ਸਮਾਪਤ ਹੋ ਗਿਆ ਹੈ। ਹਾਲਾਂਕਿ, ਇਸ ਨਾਲ ਸਬੰਧਤ ਬਹੁਤ ਸਾਰੀਆਂ ਪੋਸਟਾਂ ਅਜੇ ਵੀ ਵਾਇਰਲ ਹੋ ਰਹੀਆਂ ਹਨ। ਇਸ ਨਾਲ ਜੋੜਦੇ ਹੋਏ ਨਦੀ ਵਿੱਚ ਨਹਾਉਂਦੇ ਅਤੇ ਕਿਸ ਕਰਦੇ ਇੱਕ ਜੋੜੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਮਹਾਕੁੰਭ ਦਾ ਹੈ, ਜਿਥੇ ਕੁਝ ਲੋਕਾਂ ਨੇ ਸੰਗਮ ਵਿੱਚ ਇਸ਼ਨਾਨ ਕਰਨ ਆਏ ਇੱਕ ਜੋੜੇ ਦੀ ਅਸ਼ਲੀਲਤਾ ਫੈਲਾਉਣ ਦੇ ਆਰੋਪ ਵਿੱਚ ਕੁੱਟਾਈ ਕੀਤੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਦਰਅਸਲ ਵਾਇਰਲ ਵੀਡੀਓ ਦਾ ਮਹਾਕੁੰਭ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਸਾਲ 2022 ਦਾ ਹੈ ਅਤੇ ਅਯੁੱਧਿਆ ਦਾ ਹੈ, ਜਿੱਥੇ ਇਸ਼ਨਾਨ ਕਰਨ ਆਇਆ ਜੋੜਾ ਕਿਸ ਕਰ ਰਿਹਾ ਸੀ। ਇਸ ਹਰਕਤ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ।
ਕੀ ਹੋ ਰਿਹਾ ਹੈ ਵਾਇਰਲ?
ਇੰਸਟਾਗ੍ਰਾਮ ਯੂਜ਼ਰ ਨੇ ਵਾਇਰਲ ਵੀਡੀਓ 22 ਫਰਵਰੀ 2025 ਨੂੰ ਵੀਡੀਓ ਸ਼ੇਅਰ ਕਰ ਲਿਖਿਆ ਹੈ, “ਮਹਾਕੁੰਭ ਦੇ ਮੇਲੇ ਵਿੱਚ ਗਲਤ ਕੰਮ ਕੀਤਾ ਪਤੀ-ਪਤਨੀ ਨੇ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ InVid ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਨਿਊਜ ਰਿਪੋਰਟ 23 ਜੂਨ 2022 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਅਨੁਸਾਰ, ਇਹ ਵੀਡੀਓ ਅਯੁੱਧਿਆ ਵਿੱਚ ਸਰਯੂ ਨਦੀ ਦੇ ਕੰਢੇ ਵਾਪਰੀ ਘਟਨਾ ਦਾ ਹੈ। ਇਹ ਜੋੜਾ ਉੱਥੇ ਇਸ਼ਨਾਨ ਕਰਨ ਆਇਆ ਸੀ ਅਤੇ ਉੱਥੇ ਉਹ ਸਾਰਿਆਂ ਦੇ ਸਾਹਮਣੇ ਨਹਾਉਂਦੇ ਹੋਏ ਕਿਸ ਕਰਨ ਲੱਗੇ। ਇਸ ਘਟਨਾ ਤੋਂ ਬਾਅਦ ਮੌਜੂਦ ਲੋਕ ਗੁੱਸੇ ਵਿੱਚ ਆ ਗਏ ਅਤੇ ਜੋੜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਅਸੀਂ ਸੰਬੰਧਿਤ ਕੀਵਰਡਸ ਦੀ ਵਰਤੋਂ ਕਰਕੇ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਿਊਜ਼ 18 ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਇਹ ਵੀਡੀਓ 23 ਜੂਨ 2022 ਨੂੰ ਸਾਂਝਾ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, “ਅਯੁੱਧਿਆ ਦੇ ਰਾਮ ਕੀ ਪੈੜੀ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਨਹਾਉਂਦੇ ਸਮੇਂ ਕਿਸ ਕਰ ਲਿਆ। ਲੋਕਾਂ ਨੂੰ ਪਤੀ-ਪਤਨੀ ਵਿਚਕਾਰ ਕਿਸ ਕਰਨਾ ਪਸੰਦ ਨਹੀਂ ਆਇਆ। ਇਸ ਤੋਂ ਬਾਅਦ, ਲੋਕਾਂ ਨੇ ਉਨ੍ਹਾਂ ‘ਤੇ ਅਸ਼ਲੀਲਤਾ ਦਾ ਦੋਸ਼ ਲਗਾਉਂਦੇ ਹੋਏ ਪਤੀ ਦੀ ਕੁੱਟਾਈ ਕੀਤੀ।”

ਹੋਰ ਖ਼ਬਰਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਹੋਰ ਜਾਣਕਾਰੀ ਲਈ, ਅਸੀਂ ਅਯੁੱਧਿਆ ਦੈਨਿਕ ਜਾਗਰਣ ਦੇ ਸੰਪਾਦਕੀ ਇੰਚਾਰਜ ਰਾਮ ਸ਼ਰਨ ਅਵਸਥੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਅਯੁੱਧਿਆ ਦੀ ਇੱਕ ਘਟਨਾ ਦਾ ਹੈ ਅਤੇ ਕਾਫ਼ੀ ਪੁਰਾਣਾ ਹੈ।
ਅੰਤ ਵਿੱਚ, ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 16 ਸੌ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਘਾਟ ‘ਤੇ ਕਿਸ ਕਰਦੇ ਜੋੜੇ ਦੇ ਵਾਇਰਲ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਵਾਇਰਲ ਵੀਡੀਓ ਦਾ ਮਹਾਕੁੰਭ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਸਾਲ 2022 ਦਾ ਹੈ ਅਤੇ ਅਯੁੱਧਿਆ ਦੇ ਰਾਮ ਕੀ ਪੈੜੀ ਦਾ ਹੈ, ਜਿੱਥੇ ਇਸ਼ਨਾਨ ਕਰਨ ਆਇਆ ਇੱਕ ਜੋੜਾ ਕਿਸ ਕਰ ਰਿਹਾ ਸੀ। ਇਸ ਹਰਕਤ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਉਨ੍ਹਾਂ ਨੂੰ ਕੁੱਟ ਦਿੱਤਾ ਸੀ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)
Fact Check: ਭਾਰਤ ਦਾ ਝੰਡਾ ਫੜੀ ਅਫ਼ਗਾਨ ਦਲ ਦੇ ਮੈਂਬਰ ਦੀ ਤਸਵੀਰ ਐਡੀਟਿਡ, ਗ਼ਲਤ ਦਾਅਵੇ ਨਾਲ ਹੋਈ ਵਾਇਰਲ
NEXT STORY