ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ’ਚ ਪੁਲਸ ਨੇ ਇਕ ਫਰਜ਼ੀ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਇਹ ਫਰਜ਼ੀ ਇੰਸਪੈਕਟਰ ਪੁਲਸ ਦੀ ਵਰਦੀ ਪਹਿਨ ਕੇ ਫਿਰੋਜ਼ਾਬਾਦ ’ਚ ਹਾਈਵੇਅ ’ਤੇ ਵਾਹਨ ਚਾਲਕਾਂ ਤੋਂ ਗੈਰ-ਕਾਨੂੰਨੀ ਰੂਪ ਨਾਲ ਵਸੂਲੀ ਕਰਦਾ ਸੀ। ਫਰਜ਼ੀ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਦੋਸ਼ੀ ਫਰਜ਼ੀ ਇੰਸਪੈਕਟਰ ਦਾ ਵਜ਼ਨ 180 ਕਿਲੋ ਅਤੇ ਉਸ ਦੀ ਉਮਰ ਮਹਿਜ 23 ਸਾਲ ਹੈ। ਇੰਨੀ ਘੱਟ ਉਮਰ ’ਚ ਇੰਸਪੈਕਟਰ ਬਣਨ ਅਤੇ ਮੋਟਾਪੇ ਨੇ ਹੀ ਉਸ ਨੂੰ ਸ਼ੱਕ ਦੇ ਘੇਰੇ ’ਚ ਲੈ ਆਉਂਦਾ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ
ਦਰਅਸਲ ਫਿਰੋਜ਼ਾਬਾਦ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਤਾਜ ਐਕਸਪ੍ਰੈੱਸ-ਵੇਅ ਤੋਂ ਉਤਰਦੇ ਹੀ ਇਕ ਪੁਲਸ ਇੰਸਪੈਕਟਰ ਵਾਹਨਾਂ ਤੋਂ ਗੈਰ-ਕਾਨੂੰਨੀ ਰੂਪ ਨਾਲ ਵਸੂਲੀ ਕਰਦਾ ਹੈ। ਇਸ ਨੂੰ ਲੈ ਕੇ ਪੁਲਸ ਨੇ ਕਈ ਦਿਨਾਂ ਤੱਕ ਰਾਤ ਨੂੰ ਗਸ਼ਤ ਕੀਤੀ। ਪੁਲਸ ਨੇ ਫਰਜ਼ੀ ਇੰਸਪੈਕਟਰ ਨੂੰ ਗੈਰ-ਕਾਨੂੰਨੀ ਰੂਪ ਨਾਲ ਵਸੂਲੀ ਕਰਦੇ ਹੋਏ ਰੰਗੇ ਹੱਥੀਂ ਫੜਿਆ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਦੀ ਵਰਦੀ ਪਹਿਨ ਕੇ ਉਹ ਹਾਈਵੇਅ ਤੋਂ ਲੰਘਣ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਗੈਰ-ਕਾਨੂੰਨੀ ਵਸੂਲੀ ਕਰ ਰਿਹਾ ਸੀ।
ਇਹ ਵੀ ਪੜ੍ਹੋ- ਪੁਣੇ ’ਚ 90 ਦੇ ਦਹਾਕੇ ’ਚ ਬਣੇ ਪੁਲ ਨੂੰ ਵਿਸਫੋਟਕ ਨਾਲ ਕੀਤਾ ਗਿਆ ਢਹਿ-ਢੇਰੀ, ਜਾਣੋ ਵਜ੍ਹਾ
ਫਰਜ਼ੀ ਆਈ ਕਾਰਡ ਵਿਖਾ ਕੇ ਲੋਕਾਂ ਨੂੰ ਠੱਗਦਾ ਸੀ-
ਪੁੱਛ-ਗਿੱਛ ਕਰਨ ’ਤੇ ਫਰਜ਼ੀ ਇੰਸਪੈਕਟਰ ਨੇ ਦੱਸਿਆ ਕਿ ਉਸ ਦਾ ਨਾਂ ਮੁਕੇਸ਼ ਕੁਮਾਰ ਯਾਦਵ ਹੈ ਅਤੇ ਉਹ ਗਾਜ਼ੀਆਬਾਦ ਦੇ ਸਾਹਿਬਾਬਾਦ ਦਾ ਰਹਿਣ ਵਾਲਾ ਹੈ। ਪੁਲਸ ਆਈਡੀ ’ਤੇ ਪਤਾ ਸੈਫਈ, ਇਟਾਵਾ ਲਿਖਿਆ ਹੈ। ਹੋਰ ਕਾਗਜ਼ਾਤਾਂ ’ਚ ਹੋਰ ਫਰਜ਼ੀ ਪਤੇ ਲਿਖੇ ਹਨ। ਦੋਸ਼ੀ ਨੇ ਸਵੀਕਾਰ ਕੀਤਾ ਹੈ ਕਿ ਉਹ ਇੰਸਪੈਕਟਰ ਦਾ ਫਰਜ਼ੀ ਆਈ ਕਾਰਡ ਵਿਖਾ ਕੇ ਲੋਕਾਂ ਨੂੰ ਠੱਗਦਾ ਸੀ।
ਟੋਲ ਬਚਾਉਣ ਲਈ ਬਣਿਆ ਫਰਜ਼ੀ ਇੰਸਪੈਕਟਰ-
ਪੁਲਸ ਪੁੱਛ-ਗਿੱਛ ’ਚ ਦੋਸ਼ੀ ਨੇ ਦੱਸਿਆ ਕਿ ਉਹ ਪੁਲਸ ’ਚ ਨਹੀਂ ਹੈ। ਟੋਲ ਬਚਾਉਣ ਲਈ ਉਹ ਫਰਜ਼ੀ ਇੰਸਪੈਕਟਰ ਦਾ ਆਈ ਕਾਰਡ ਬਣਵਾ ਕੇ ਅਤੇ ਪੁਲਸ ਦੀ ਵਰਦੀ ਪਹਿਨ ਕੇ ਰੋਹਬ ਜਮਾਉਂਦਾ ਸੀ। ਇਹ ਸ਼ੌਕ ਉਸ ਨੂੰ ਇਕ ਵਾਰ ਚੜ੍ਹਿਆ ਤਾਂ ਵੱਧਦਾ ਹੀ ਗਿਆ। ਉਸ ਦੇ ਜੇਬ ਖਰਚੇ ਲਈ ਵਸੂਲੀ ਵੀ ਚੰਗੀ ਹੋ ਜਾਂਦੀ ਸੀ।
ਇਹ ਵੀ ਪੜ੍ਹੋ- ਨੌਜਵਾਨ ਨੂੰ 50 ਵਾਰ ਚਾਕੂਆਂ ਨਾਲ ਵਿੰਨ੍ਹਿਆ, ਦੋਸ਼ੀ ਬੋਲੇ- ਤੁਹਾਡੇ ਮੁੰਡੇ ਨੂੰ ਮਾਰ ਦਿੱਤਾ, ਜਾ ਕੇ ਚੁੱਕ ਲਓ
ਮਿਲਿਆ ਇਹ ਸਾਮਾਨ
ਦੋਸ਼ੀ ਕੋਲੋਂ ਇਕ ਵੈਗਨਆਰ ਕਾਰ, ਦੋ ਪੈੱਨ ਕਾਰਡ, ਇਕ ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ, ਮੈਟਰੋ ਯਾਤਰਾ ਕਾਰਡ ਅਤੇ ਇੰਸਪੈਕਟਰ ਦਾ ਫਰਜ਼ੀ ਆਈ ਕਾਰਡ ਬਰਾਮਦ ਹੋਇਆ। ਇਸ ਦੇ ਨਾਲ ਹੀ ਪੁਲਸ ਦੀ ਵਰਦੀ ਅਤੇ 2200 ਰੁਪਏ ਬਰਾਮਦ ਹੋਏ ਹਨ।
ਸੀਨੀਅਰ ਵਕੀਲ ਮੋਨਿਕਾ ਕੋਹਲੀ ਜੰਮੂ ਕਸ਼ਮੀਰ ਹਾਈ ਕੋਰਟ 'ਚ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ
NEXT STORY