Fact Check By BOOM
ਅਦਾਕਾਰ ਪ੍ਰਕਾਸ਼ ਰਾਜ ਦਾ ਇੱਕ ਕਥਿਤ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬਿਆਨ ਵਿੱਚ ਪ੍ਰਕਾਸ਼ ਰਾਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਇੰਡੋਨੇਸ਼ੀਆ ਵਿੱਚ ਫਿਰਕੂ ਸਦਭਾਵਨਾ ਹੈ ਕਿਉਂਕਿ ਉੱਥੇ ਕੋਈ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਹੀਂ ਹੈ।
BOOM ਨੇ ਪਾਇਆ ਕਿ ਵਾਇਰਲ ਬਿਆਨ ਫਰਜ਼ੀ ਹੈ। ਪ੍ਰਕਾਸ਼ ਰਾਜ ਨੇ ਖੁਦ ਇਕ ਪੋਸਟ ਰਾਹੀਂ ਇਸ ਦਾ ਖੰਡਨ ਕੀਤਾ ਸੀ।
ਐਕਸ 'ਤੇ ਦੱਖਣਪੰਥੀ ਯੂਜ਼ਰ ਪ੍ਰੋਫੈਸਰ ਸੁਧਾਂਸ਼ੂ ਨੇ ਪ੍ਰਕਾਸ਼ ਰਾਜ ਦੀ ਇਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਕਾਂਗਰਸੀਆਂ ਦਾ ਪੁਰਾਣਾ ਦਲਾਲ*** ਪ੍ਰਕਾਸ਼ ਰਾਜ ਦਾ ਇਕ ਬਿਆਨ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ ਵਿੱਚ 90% ਆਬਾਦੀ ਮੁਸਲਮਾਨ ਹੈ। 2% ਹਿੰਦੂ ਹਨ ਅਤੇ 11 ਹਜ਼ਾਰ ਮੰਦਰ ਹਨ। ਅਸੀਂ ਕਦੇ ਵੀ ਉੱਥੇ ਕੋਈ ਦੰਗੇ ਹੋਣ ਬਾਰੇ ਨਹੀਂ ਸੁਣਿਆ ਕਿਉਂਕਿ ਉੱਥੇ ਕੋਈ RSS ਨਹੀਂ ਹੈ।

ਪੋਸਟ ਦਾ ਆਰਕਾਈਵ ਲਿੰਕ.
ਫੈਕਟ ਚੈੱਕ
ਸਬੰਧਤ ਕੀਵਰਡਸ ਦੀ ਖੋਜ ਕਰਨ 'ਤੇ ਸਾਨੂੰ ਕੋਈ ਅਜਿਹੀ ਖਬਰ ਨਹੀਂ ਮਿਲੀ ਜਿਸ ਵਿੱਚ ਕਿਹਾ ਗਿਆ ਹੋਵੇ ਕਿ ਪ੍ਰਕਾਸ਼ ਰਾਜ ਨੇ ਹਾਲ ਹੀ ਵਿੱਚ ਆਰਐੱਸਐੱਸ ਬਾਰੇ ਅਜਿਹੀ ਕੋਈ ਟਿੱਪਣੀ ਕੀਤੀ ਹੈ।
ਇਸ ਦੌਰਾਨ ਸਾਨੂੰ ਸਾਲ 2024 ਨਾਲ ਜੁੜੀਆਂ ਕੁਝ ਖਬਰਾਂ ਮਿਲੀਆਂ। ਇਨ੍ਹਾਂ ਰਿਪੋਰਟਾਂ ਮੁਤਾਬਕ ਪ੍ਰਕਾਸ਼ ਰਾਜ ਨੇ ਵਾਇਰਲ ਦਾਅਵੇ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਇਹ ਬਿਆਨ ਨਹੀਂ ਦਿੱਤਾ ਹੈ।
ਦਰਅਸਲ, 2024 ਵਿੱਚ ਵੀ ਪ੍ਰਕਾਸ਼ ਰਾਜ ਦੇ ਦਾਅਵੇ ਨਾਲ ਇਹ ਬਿਆਨ ਸਾਂਝਾ ਕੀਤਾ ਜਾ ਰਿਹਾ ਸੀ। ਦਿ ਨਿਊ ਇੰਡੀਅਨ ਐਕਸਪ੍ਰੈਸ ਦੀ 27 ਅਗਸਤ, 2024 ਦੀ ਇੱਕ ਰਿਪੋਰਟ ਅਨੁਸਾਰ ਉਸ ਸਮੇਂ ਉਸਨੇ ਐਕਸ 'ਤੇ MeghUpdates ਦੁਆਰਾ ਸਾਂਝੇ ਕੀਤੇ ਗਏ ਇਸ ਬਿਆਨ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਸੱਜੇ-ਪੱਖੀ ਸਮੂਹਾਂ ਦੁਆਰਾ ਅਜਿਹੇ ਝੂਠੇ ਬਿਆਨ ਘੜੇ ਜਾ ਰਹੇ ਹਨ।
ਹਾਲਾਂਕਿ, MeghUpdates ਨੇ ਬਾਅਦ ਵਿੱਚ ਉਸ ਪੋਸਟ ਨੂੰ ਮਿਟਾ ਦਿੱਤਾ। ਇਸ 'ਤੇ ਪ੍ਰਕਾਸ਼ ਰਾਜ ਦਾ ਜਵਾਬ ਹੇਠਾਂ ਦੇਖਿਆ ਜਾ ਸਕਦਾ ਹੈ, ਜਿਸ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬਿਆਨ ਉਨ੍ਹਾਂ ਦਾ ਨਹੀਂ ਹੈ।
ਇਸ ਸਬੰਧ ਵਿੱਚ ਪ੍ਰਕਾਸ਼ ਰਾਜ ਵੱਲੋਂ 28 ਅਗਸਤ 2024 ਨੂੰ ਕੀਤੀ ਇੱਕ ਹੋਰ ਪੋਸਟ ਵੀ ਦੇਖੀ ਜਾ ਸਕਦੀ ਹੈ, ਜਿਸ ਵਿੱਚ ਉਸ ਨੇ ਸੋਸ਼ਲ ਮੀਡੀਆ ਅਕਾਊਂਟਸ ਖ਼ਿਲਾਫ਼ ਆਪਣੇ ਬਾਰੇ ਗਲਤ ਜਾਣਕਾਰੀ ਅਤੇ ਝੂਠੇ ਬਿਆਨ ਫੈਲਾਉਣ ਲਈ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕੀਤੀ ਸੀ।
'ਦਿ ਨਿਊ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ 'ਚ ਪ੍ਰਕਾਸ਼ ਰਾਜ ਨੇ ਇਹ ਵੀ ਦੱਸਿਆ ਸੀ ਕਿ ਉਹ ਇਸ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਸੀ, "ਇਹ ਇੱਕ ਸਾਂਝੀ ਰਣਨੀਤੀ ਹੈ। ਸੱਜੇ ਪੱਖੀ ਲੋਕ ਅਜਿਹੇ ਬਿਆਨ ਘੜਦੇ ਹਨ ਅਤੇ ਆਪਣੇ ਝੂਠ ਦਾ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਉਦੇਸ਼ ਮੈਨੂੰ ਹਿੰਦੂਆਂ ਖਿਲਾਫ ਇੱਕ ਵਿਅਕਤੀ ਵਜੋਂ ਪੇਸ਼ ਕਰਨਾ ਹੈ। "

ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ
ਹਾਲਾਂਕਿ ਪ੍ਰਕਾਸ਼ ਰਾਜ ਨੂੰ ਵੱਖ-ਵੱਖ ਮੌਕਿਆਂ 'ਤੇ ਆਰਐੱਸਐੱਸ ਦੀ ਆਲੋਚਨਾ ਕਰਦੇ ਦੇਖਿਆ ਗਿਆ ਹੈ, ਪਰ ਸਾਡੀ ਜਾਂਚ ਵਿਚ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਇਹ ਬਿਆਨ ਨਹੀਂ ਦਿੱਤਾ ਹੈ। ਅਸੀਂ ਆਪਣੀ ਜਾਂਚ ਵਿੱਚ ਇਹ ਵੀ ਪਾਇਆ ਕਿ ਇੰਡੋਨੇਸ਼ੀਆ ਦੁਨੀਆ ਵਿੱਚ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇੱਥੇ ਲਗਭਗ 10 ਹਜ਼ਾਰ ਹਿੰਦੂ ਮੰਦਰ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check : 2 ਪਰਿਵਾਰਾਂ ਦੀ ਲੜਾਈ ਨੂੰ ਫ਼ਿਰਕੂ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
NEXT STORY