ਕੇਲਵਾੜਾ— ਇੱਥੇ ਇਕ ਪਰਿਵਾਰ ਦੇ ਤਿੰਨ ਲੋਕਾਂ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਕ ਪਾਸੇ ਜਿੱਥੇ ਪਿਤਾ-ਪੁੱਤਰ ਦੀ ਲਾਸ਼ਾਂ ਖੂਹ 'ਚ ਮਿਲੀਆਂ ਤਾਂ ਉਥੇ ਹੀ ਦੂਜੇ ਪਾਸੇ ਪਤਨੀ ਦੀ ਲਾਸ਼ ਘਰ ਦੇ ਅੰਦਰ ਬਰਾਮਦ ਕੀਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲਾ ਕੁੰਭਲਗੜ੍ਹ ਦੇ ਅੋੜਾ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇਕ ਹੀ ਪਰਿਵਾਰ ਦੇ ਤਿੰਨ ਲੋਕ ਸਵੇਰੇ ਮ੍ਰਿਤ ਪਾਏ ਗਏ। ਦੱਸਿਆ ਜਾ ਰਿਹਾ ਹੈ ਕਿ ਪਿਤਾ ਪ੍ਰਭੂ ਅਤੇ ਬੇਟੇ ਮਨੀਸ਼ ਦੀ ਲਾਸ਼ ਘਰ ਦੇ ਕੋਲ ਖੂਹ 'ਚ ਮਿਲੀ। ਪਤਨੀ ਪੁਸ਼ਪਾ ਦੀ ਲਾਸ਼ ਘਰ ਦੇ ਅੰਦਰ ਬਰਾਮਦ ਕੀਤੀ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਕੇਲਵਾੜਾ ਥਾਣੇ ਦੀ ਪੁਲਸ ਮੌਕੇ 'ਤੇ ਪੁੱਜੀ। ਜਿਸ ਦੇ ਬਾਅਦ ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੇਟੇ ਤੋਂ ਨਹੀਂ ਹੋਣਾ ਚਾਹੁੰਦਾ ਸੀ ਵੱਖ ਤਾਂ ਲੈ ਲਈ ਪਿਤਾ ਨੇ ਉਸ ਦੀ ਜਾਨ
NEXT STORY