ਰਾਏਬਰੇਲੀ— ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਦੇ ਉੱਚਹਾਰ ਖੇਤਰ 'ਚ ਕਰਜੇ ਤੋਂ ਪਰੇਸ਼ਾਨ ਕਿਸਾਨ ਨੇ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਬੈਰਹਨਾ ਮਜਰੇ ਭੀਲਮਪੁਰ ਪਿੰਡ ਨਿਵਾਸੀ ਸ਼ੀਤਲਪ੍ਰਸਾਦ ਖੇਤ 'ਚ ਗਿਆ ਸੀ ਅਤੇ ਉੱਥੇ ਉਸ ਨੇ ਆਪਣੀ ਝੋਪੜੀ 'ਚ ਖੁਦ ਨੂੰ ਫਾਂਸੀ ਲਗਾ ਦਿੱਤੀ।
ਮ੍ਰਿਤਕ ਦੇ ਘਰ ਵਾਲਿਆ ਨੇ ਦੱਸਿਆ ਕਿ, ਸ਼ੀਤਲ ਪ੍ਰਸਾਦ ਨੇ ਬੈਂਕ ਤੋਂ ਚਾਰ ਲੱਖ ਰੁਪਏ ਦਾ ਕਰਜਾ ਲਿਆ ਹੋਇਆ ਸੀ। ਕਰਜ ਨੂੰ ਲੈ ੇਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਹਾਲ ਹੀ 'ਚ ਉਸ ਨੇ ਕਰਜ ਵਾਪਸ ਕਰਨ ਲਈ ਘਰ ਵਾਲਿਆਂ ਨਾਲ ਗੱਲਬਾਤ ਵੀ ਕੀਤੀ ਸੀ। ਘਟਨਾ ਦੀ ਜਾਣਕਾਰੀ 'ਤੇ ਉੱਪਰ ਜ਼ਿਲਾ ਅਧਿਕਾਰੀ ਤਿਲਕਘਾਰੀ ਅਤੇ ਐੱਸ. ਡੀ. ਐੱਮ. ਸੁਧਾਰਕਰਨ ਪਿੰਡ 'ਚ ਗਏ ਅਤੇ ਘਰਵਾਲਿਆਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਸਲੀ ਗੱਲ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲੇਗੀ। ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਹਰਿਦੁਆਰ 'ਚ ਹਾਥੀ ਨੇ ਔਰਤ ਨੂੰ ਕੁਚਲ ਕੇ ਮਾਰ ਦਿੱਤਾ, ਲੋਕਾਂ 'ਚ ਡਰ ਦਾ ਮਾਹੌਲ
NEXT STORY